ਅਦਾਕਾਰ ਪਵਨ ਮਲਹੋਤਰਾ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਸ਼ੁਰੂ ਹੋਇਆ ਸੀ ਫ਼ਿਲਮੀ ਸਫ਼ਰ

written by Rupinder Kaler | July 02, 2021

ਅਦਾਕਾਰ ਪਵਨ ਮਲਹੋਤਰਾ ਦਾ ਅੱਜ ਜਨਮ ਦਿਨ ਹੈ । ਉੇਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਤੇ ਇੰਡਸਟਰੀ ਦੇ ਲੋਕ ਪਵਨ ਮਲਹੋਤਰਾ ਨੂੰ ਵਧਾਈਆਂ ਦੇ ਰਹੇ ਹਨ ।ਪਵਨ ਮਲਹੋਤਰਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 2 ਜੁਲਾਈ 1958 ਨੂੰ ਦਿੱਲੀ ਵਿਚ ਹੋਇਆ ਸੀ। ਪਵਨ ਨੇ ਡੀਯੂ ਤੋਂ ਆਰਟਸ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਪਵਨ ਮਲਹੋਤਰਾ ਨੇ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਅਦਾਕਾਰੀ ਦੇ ਖੇਤਰ ਵਿੱਚ ਆਪਣਾ ਨਾਂਅ ਬਣਾਉਨਗੇ ।

Actor Pawan Malhotra Celebrates His 62nd Birthday Pic Courtesy: Instagram

ਹੋਰ ਪੜ੍ਹੋ :

ਸਹਾਰਨਪੁਰ ਦੇ ਕੰਪਨੀ ਬਾਗ ਵਿਚ ਉੱਗੇ ਇਸ ਅੰਬ ਦੇ ਰੁੱਖ ਨੂੰ ਲੱਗਦੇ ਹਨ 121 ਕਿਸਮ ਦੇ ਅੰਬ, ਵੀਡੀਓ ਵਾਇਰਲ

Pic Courtesy: Instagram

ਇਕ ਦਿਨ ਪਵਨ ਮਲਹੋਤਰਾ ਆਪਣੇ ਕੁਝ ਦੋਸਤਾਂ ਨਾਲ ਥੀਏਟਰ ਦੇਖਣ ਗਿਆ ਜਿਸ ਤੋਂ ਬਾਅਦ ਉਹ ਥੀਏਟਰ ਤੋਂ ਏਨੇਂ ਪ੍ਰਭਾਵਿਤ ਹੋਏ ਕਿ ਉਹ ਖੁਦ ਥੀਏਟਰ ਕਰਨ ਲੱਗ ਗਏ । 1986 ਵਿੱਚ ਪਵਨ ਨੇ ਦੂਰਦਰਸ਼ਨ ਦੇ ਸੀਰੀਅਲ ‘ਨੁੱਕੜ’ ਵਿੱਚ ਸਈਦ ਦਾ ਕਿਰਦਾਰ ਨਿਭਾਇਆ। ਇਸ ਲੜੀਵਾਰ ਨਾਟਕ ਨਾਲ ਪਵਨ ਨੂੰ ਅਦਾਕਾਰੀ ਦੀ ਦੁਨੀਆ ਵਿੱਚ ਪਹਿਚਾਣ ਮਿਲ ਗਈ ਸੀ ।ਪਵਨ ਨੂੰ ਸਾਲ 1984 ਵਿਚ ਪਹਿਲੀ ਵਾਰ ਫਿਲਮ ‘ਅਬ ਆਏਗਾ ਮਜ਼ਾ’ ਵਿਚ ਕੰਮ ਕਰਨ ਦਾ ਮੌਕਾ ਮਿਲਿਆ।

Pic Courtesy: Instagram

ਇਸ ਤੋਂ ਬਾਅਦ ਪਵਨ ਮਲਹੋਤਰਾ ਨੇ 1985 ਵਿਚ ਖਾਮੋਸ਼ ਅਤੇ 1989 ਵਿਚ ਬਾਗ ਬਹਾਦਰ ਵਰਗੀਆਂ ਰਾਸ਼ਟਰੀ ਪੁਰਸਕਾਰ ਜੇਤੂ ਫਿਲਮਾਂ ਵਿਚ ਕੰਮ ਕੀਤਾ। ਪਵਨ ਮਲਹੋਤਰਾ ਨੇ ਨਾ ਸਿਰਫ ਅਦਾਕਾਰੀ ਦੇ ਖੇਤਰ ਵਿਚ ਕੰਮ ਕੀਤਾ ਬਲਕਿ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ। ਪਵਨ ਨੇ ਬੁੱਧਦੇਵ ਦਾਸਗੁਪਤਾ, ਸਈਦ ਅਖਤਰ ਮਿਰਜ਼ਾ ਸ਼ਿਆਮ ਬੇਨੇਗਲ, ਦੀਪਾ ਮਹਿਤਾ ਨਾਲ ਕਈ ਸਾਲ ਕੰਮ ਕੀਤਾ ।

You may also like