ਅਦਾਕਾਰ ਪ੍ਰਭਾਸ ਨੇ ਇਸ ਵਜ੍ਹਾ ਕਰਕੇ ਮਨਾ ਕੀਤੀ 150 ਕਰੋੜ ਦੀ ਐਡ

written by Rupinder Kaler | June 23, 2021

ਬਾਹੂਬਲੀ ਦੇ ਨਾਂਅ ਨਾਲ ਮਸ਼ਹੂਰ ਹੋਏ ਪ੍ਰਭਾਸ ਸਾਊਥ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਬਹੁਤ ਮਸ਼ਹੂਰ ਹਨ । ਉਹਨਾਂ ਨੇ ਬਹੁਤ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਪੂਰੇ ਦੇਸ਼ ਵਿੱਚ ਮਸ਼ਹੂਰ ਹਨ । ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਪ੍ਰਭਾਸ ਨੇ ਬਹੁਤ ਸਾਰੇ ਬ੍ਰੈਂਡ ਦੀ ਐਡ ਕਰਨ ਤੋਂ ਮਨਾ ਕਰ ਦਿੱਤਾ ਹੈ ।

Pic Courtesy: Instagram
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੀ ਇਸ ਹਰਕਤ ਤੋਂ ਨਰਾਜ਼ ਹੋਏ ਪ੍ਰਸ਼ੰਸਕ, ਕੀਤਾ ਜਾ ਰਿਹਾ ਹੈ ਟਰੋਲ
Pic Courtesy: Instagram
ਉਹਨਾਂ ਦੇ ਇੱਕ ਨਜਦੀਕੀ ਨੇ ਇੱਕ ਵੈੱਬ ਸਾਈਟ ਨੂੰ ਦੱਸਿਆ ਕਿ ਪ੍ਰਭਾਸ ਦੀ ਪਾਪੂਲੈਰਟੀ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਹੈ । ਇਸ ਲਈ ਉਹਨਾਂ ਨੇ ਕਿਸੇ ਬ੍ਰੈਂਡ ਦੀ ਐਡ ਕਰਨ ਲਈ ਇੱਕ ਨੀਤੀ ਬਣਾਈ ਹੈ । ਉਸ ਬੰਦੇ ਨੇ ਦੱਸਿਆ ਕਿ ਪ੍ਰਭਾਸ ਨੇ ਪਿਛਲੇ ਸਾਲ 150 ਕਰੋੜ ਦੀ ਐਡ ਕਰਨ ਤੋਂ ਇਸ ਲਈ ਮਨਾ ਕਰ ਦਿੱਤਾ ਕਿਉਂ ਕਿ ਉਹ ਬਰਾਂਡ ਉਹਨਾਂ ਦੀਆਂ ਨੀਤੀਆਂ ਤੇ ਖਰੇ ਨਹੀਂ ਸਨ ਉੱਤਰ ਰਹੇ ।
Baahubali Prabhas slapped by crazy female fan after selfie Pic Courtesy: Instagram
ਪ੍ਰਭਾਸ ਦਾ ਮੰਨਣਾ ਹੈ ਕਿ ਕੋਈ ਵੀ ਕੰਪਨੀ ਉਹਨਾਂ ਦਾ ਨਾਂਅ ਲੈ ਕੇ ਕਿਸੇ ਨੂੰ ਬੁੱਧੂ ਨਹੀਂ ਬਣਾ ਸਕਦੀ । ਪ੍ਰਭਾਸ ਉਨ੍ਹਾਂ ਬਰਾਂਡਾਂ ਦੀ ਹੀ ਐਡ ਕਰਦੇ ਹਨ ਜਿਹੜੇ ਸਹੀ ਚੀਜ ਲੋਕਾਂ ਨੂੰ ਮੁਹੱਈਆ ਕਰਵਾਉਂਦੇ ਹਨ ।  

0 Comments
0

You may also like