ਅਦਾਕਾਰ ਪ੍ਰਿੰਸ ਕੰਵਲਜੀਤ ਨੇ ਆਪਣੀ ਫ਼ਿਲਮ ‘ਪੰਛੀ’ ਦਾ ਨਵਾਂ ਪੋਸਟਰ ਕੀਤਾ ਸਾਂਝਾ

written by Rupinder Kaler | September 06, 2021

ਅਦਾਕਾਰ ਪ੍ਰਿੰਸ ਕੰਵਲਜੀਤ (Prince Kanwaljit Singh ) ਨੇ ਆਪਣੀ ਨਵੀਂ ਫ਼ਿਲਮ ‘ਪੰਛੀ’ (Panchhi ) ਦਾ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ । ਇਸ ਫ਼ਿਲਮ ਨੂੰ ਡਾਇਰੈਕਟ ਮਨੀਸ਼ ਭੱਟ (Maneesh Bhatt) ਕੀਤਾ ਹੈ ।  ਫ਼ਿਲਮ ਦੀ ਕਹਾਣੀ ਹਰਸ਼ ਰਾਣਾ ਦੀ ਹੈ । ਇਸ ਫ਼ਿਲਮ ਵਿੱਚ ਪ੍ਰਿੰਸ ਕੰਵਲਜੀਤ (Prince Kanwaljit Singh ) ਤੇ ਅਰੂਸ਼ੀ ਸ਼ਰਮਾ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ । ਫ਼ਿਲਮ ਦੇ ਹੋਰ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਸ਼ੋਕ ਪਾਠਕ ਗੁੱਲੀ, ਸੰਦੀਪ ਮੱਲੀ, ਕੁਲਦੀਪ ਨਿਆਮੀ, ਅੰਜੂ ਕਪੂਰ ਸਮੇਤ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ ।

ਹੋਰ ਪੜ੍ਹੋ :

ਦਿਲਜੀਤ ਦੋਸਾਂਝ ਨੇ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ਆਖੀ ਇਹ ਗੱਲ

ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ (Panchhi ) ਹੋਰ ਫ਼ਿਲਮਾਂ ਤੋਂ ਹੱਟ ਕੇ ਹੋਵੇਗੀ ।  ਇਸ ਫ਼ਿਲਮ (Panchhi ) ਵਿੱਚ ਹਰ ਤਰ੍ਹਾਂ ਦਾ ਮਸਾਲਾ ਹੋਵੇਗਾ । ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ਵਿੱਚ ਮਾਨਸਿਕ ਤੌਰ ਤੇ ਪਰੇਸ਼ਾਨ ਵਿਅਕਤੀ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ । ਜਿਹੜਾ ਕਿ ਕਿਸੇ ਕੁੜੀ ਨੂੰ ਦਿਲ ਦੇ ਬੈਠਦਾ ਹੈ ।

ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਹੋਰ ਵੀ ਬਹੁਤ ਕੁਝ ਹੋਵੇਗਾ ਜਿਹੜਾ ਕਿ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ । ਪ੍ਰਿੰਸ ਕੰਵਲਜੀਤ (Prince Kanwaljit Singh ) ਵੱਲੋਂ ਸ਼ੇਅਰ ਕੀਤੇ ਫ਼ਿਲਮ ਦੇ ਪੋਸਟਰ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ਫ਼ਿਲਮ ਦਾ ਟਰੇਲਰ ਵੀ ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ।

0 Comments
0

You may also like