ਅਦਾਕਾਰ ਰਾਹੁਲ ਰਾਏ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ, ਕੁਝ ਸਮਾਂ ਪਹਿਲਾਂ ਹੀ ਹੋਈ ਸੀ ਬ੍ਰੇਨ ਸਰਜਰੀ

Written by  Shaminder   |  April 15th 2021 11:24 AM  |  Updated: April 15th 2021 11:24 AM

ਅਦਾਕਾਰ ਰਾਹੁਲ ਰਾਏ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ, ਕੁਝ ਸਮਾਂ ਪਹਿਲਾਂ ਹੀ ਹੋਈ ਸੀ ਬ੍ਰੇਨ ਸਰਜਰੀ

ਅਦਾਕਾਰ ਰਾਹੁਲ ਰਾਏ ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਹੀ ਬ੍ਰੇਨ ਸਰਜਰੀ ਹੋਈ ਸੀ । ਉਹ ਹੁਣ ਕੋਰੋਨਾ ਵਾਇਰਸ ਦੇ ਨਾਲ ਪੀੜਤ ਹੋ ਗਏ ਹਨ । ਇਸ ਬਾਰੇ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ‘ਤੇ ਇੱਕ ਪੋਸਟ ਪਾ ਕੇ ਦੱਸਿਆ ਹੈ । ਇਸ ਦੇ ਨਾਲ ਹੀ ਰਾਹੁਲ ਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਅਤੇ ਭਰਾ ਵੀ ਇਸ ਬਿਮਾਰੀ ਦੀ ਲਪੇਟ ‘ਚ ਹਨ ।

Rahul Roy Image From Rahul Roy's Instagram

ਹੋਰ ਪੜ੍ਹੋ : ਪ੍ਰਭਾਸ ਦੀ ਨਵੀਂ ਫ਼ਿਲਮ ‘ਰਾਧੇ ਸ਼ਿਆਮ’ ਦਾ ਪੋਸਟਰ ਆਇਆ ਸਾਹਮਣੇ

rahul roy Image From Rahul Roy's Instagram

ਰਾਹੁਲ ਨੇ ਦੱਸਿਆ ਕਿ ‘ਮੇਰਾ ਘਰ ਜਿਸ ਫਲੋਰ ‘ਤੇ ਹੈ, ਉਸ ਨੂੰ 27 ਮਾਰਚ ਨੂੰ ਸੀਲ ਕਰ ਦਿੱਤਾ ਗਿਆ ਸੀ, ਕਿਉਂਕਿ ਮੇਰੇ ਗੁਆਂਢੀ ਦਾ ਟੈਸਟ ਪਾਜ਼ੀਟਿਵ ਆਇਆ ਸੀ । ਇਸ ਲਈ ਅਹਿਤਿਆਤ ਦੇ ਤੌਰ ‘ਤੇ ਸਾਡੇ ਫਲੋਰ ਨੂੰ ੧੪ ਦਿਨ ਲਈ ਬੰਦ ਕਰ ਦਿੱਤਾ ਗਿਆ ।

Rahul Image From Rahul Roy's Instagram

ਮੈਂ ਅਤੇ ਮੇਰਾ ਪਰਿਵਾਰ 11  ਅਪ੍ਰੈਲ ਨੂੰ ਦਿੱਲੀ ਜਾਣ ਵਾਲੇ ਸੀ, ਇਸ ਲਈ ਅਸੀਂ 9 ਅਪ੍ਰੈਲ ਨੂੰ ਆਪਣਾ ਟੈਸਟ ਕਰਵਾਇਆ।

 

View this post on Instagram

 

A post shared by Rahul Roy (@officialrahulroy)

10 ਅਪੈ੍ਰਲ ਨੂੰ ਸਾਡੀ ਰਿਪੋਰਟ ਆਈ, ਜਿਸ ‘ਚ ਪਤਾ ਚੱਲਿਆ ਮੇਰਾ ਪੂਰਾ ਪਰਿਵਾਰ ਕੋਰੋਨਾ ਪਾਜ਼ੀਟਿਵ ਹੈ । ਸਾਡੇ ਸਰੀਰ ‘ਚ ਖੋਵਿਡ ਦਾ ਕੋਈ ਵੀ ਲੱਛਣ ਨਹੀਂ ਸੀ ਅਤੇ ਸਾਨੂੰ ਉਸੇ ਦਿਨ ਪਤਾ ਲੱਗਿਆ ਜਦੋਂ ਬੀਐੱਮਸੀ ਸਾਡੀ ਪੂਰੀ ਸੁਸਾਇਟੀ ‘ਚ ਟੈਸਟ ਕਰ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network