ਰਿਹਾਨਾ ਵਿਵਾਦ ‘ਤੇ ਅਦਾਕਾਰ ਰਣਦੀਪ ਹੁੱਡਾ ਨੇ ਕੰਗਨਾ ਰਣੌਤ ਦਾ ਵੀਡੀਓ ਕੀਤਾ ਸਾਂਝਾ

written by Shaminder | February 06, 2021

ਕਿਸਾਨਾਂ ਦੇ ਅੰਦੋਲਨ ਨੂੰ ਹਾਲੀਵੁੱਡ ਸਟਾਰਸ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਤੋਂ ਬਾਲੀਵੁੱਡ ਦੇ ਕਈ ਸਟਾਰਸ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।ਰਿਹਾਨਾ ਵਿਵਾਦ ‘ਤੇ ਰਣਦੀਪ ਹੁੱਡਾ ਨੇ ਕੰਗਨਾ ਰਣੌਤ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਰਿਹਾਨਾ ਦੇ ਟਵੀਟ ਤੋਂ ਬਾਅਦ ਬਾਲੀਵੁੱਡ ਦੋ ਧੜਿਆਂ ‘ਚ ਵੰਡਿਆਂ ਹੋਇਆ ਨਜ਼ਰ ਆ ਰਿਹਾ ਹੈ । rihanna ਕੁਝ ਨੇ ਰਿਹਾਨਾ ਦੇ ਇਸ ਟਵੀਟ ਦਾ ਸਮਰਥਨ ਕੀਤਾ ‘ਤੇ ਕੁਝ ਨੇ ਇਸ ਨੂੰ ਦੇਸ਼ ਦਾ ਆਂਤਰਿਕ ਮਾਮਲਾ ਦੱਸਿਆ ਹੈ ।ਕੰਗਨਾ ਰਣੌਤ ਨੇ ਇਸ ਟਵੀਟ ‘ਤੇ ਪ੍ਰਤੀਕਰਮ ਦਿੱਤਾ ਸੀ ।ਕੰਗਨਾ ਰਣੌਤ ਲਗਾਤਾਰ ਇਸ ‘ਤੇ ਟਵੀਟ ਕਰ ਰਹੀ ਹੈ। ਜਿਸ ਤੋਂ ਬਾਅਦ ਰਣਦੀਪ ਹੁੱਡਾ ਨੇ ਵੀ ਕੰਗਨਾ ‘ਤੇ ਤੰਜ਼ ਕੱਸਦਿਆਂ ਅਦਾਕਾਰਾ ਦਾ ਥਰੋ ਬੈਕ ਵੀਡੀਓ ਸਾਂਝਾ ਕੀਤਾ ਹੈ । ਹੋਰ ਪੜ੍ਹੋ :ਕਿਸਾਨ ਅੰਦੋਲਨ ਨੂੰ ਦਬਾਉਣ ਲਈ ਵਰਤੀ ਜਾ ਰਹੀ ਹੈ ਹਰ ਚਾਲ, ਹਿੰਮਤ ਸੰਧੂ ਤੇ ਕੰਵਰ ਗਰੇਵਾਲ ’ਤੇ ਕੀਤੀ ਗਈ ਇਹ ਕਾਰਵਾਈ 
delhi farmer protest ਇਹ ਵੀਡੀਓ ਰਣਦੀਪ ਹੁੱਡਾ ਦੀ ਫ਼ਿਲਮ ‘ਵਨਸ ਅਪੌਨ ਏ ਟਾਈਮ ਇਨ ਮੁੰਬਈ’ ਦਾ ਹੈ ।ਇਸ ਫ਼ਿਲਮ ‘ਚ ਕੰਗਨਾ ਰਣੌਤ ਦੇ ਕਿਰਦਾਰ ਦਾ ਨਾਮ ਰਿਹਾਨਾ ਸ਼ੇਰਗਿੱਲ ਹੁੰਦਾ ਹੈ ।ਇਸ ਵੀਡੀਓ ‘ਚ ਪਹਿਲਾਂ ਕੰਗਨਾ ਰਣੌਤ ਦੀ ਤਸਵੀਰ ਆਉਂਦੀ ਹੈ, ਜਿਸ ਨੂੰ ਵੇਖ ਕੇ ਰਣਦੀਪ ਹੁੱਡਾ ਕਹਿੰਦੇ ਹਨ ।farmer   ਇਸੇ ਕੌਣ ਨਹੀਂ ਜਾਨਤਾ, ਮਸ਼ਹੂਰ ਫ਼ਿਲਮ ਸਟਾਰ ਰਿਹਾਨਾ’। ਵੀਡੀਓ ਦੇ ਨਾਲ ਅਦਾਕਾਰ ਨੇ ਕੈਪਸ਼ਨ ‘ਚ ਲਿਖਿਆ ‘ਸਾਜਿਸ਼ ਬਹੁਤ ਵੱਡੀ ਹੈ, ਇਸ ਦੇ ਨਾਲ ਹੀ ਹਸਾਉਣ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ ।

 
View this post on Instagram
 

A post shared by Randeep Hooda (@randeephooda)

0 Comments
0

You may also like