ਅਦਾਕਾਰ ਰਣਦੀਪ ਹੁੱਡਾ ਨੇ ਆਪਣੇ ਕੁੱਤੇ ਦੀ ਤਸਵੀਰ ਸਾਂਝੀ ਕਰਕੇ ਕਿਹਾ ‘ਸੰਸਕਾਰੀ ਕੁੱਤਾ’

written by Rupinder Kaler | June 29, 2021

ਅਦਾਕਾਰ ਰਣਦੀਪ ਹੁੱਡਾ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੇ ਹਨ । ਹਾਲ ਹੀ ਵਿੱਚ ਉਸ ਨੇ ਆਪਣੇ ਕੁੱਤੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿਚ ਉਸਨੇ ਦੱਸਿਆ ਹੈ ਕਿ ਉਸ ਦਾ ਕੁੱਤਾ ਕਿੰਨਾ ਸਭਿਆਚਾਰਕ ਹੈ। ਰਣਦੀਪ ਨੇ ਇਹ ਤਸਵੀਰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਰਣਦੀਪ ਹੁੱਡਾ ਹੱਥ ਜੋੜ ਕੇ ਭਗਵਾਨ ਦੀ ਮੂਰਤੀ ਦੇ ਸਾਮ੍ਹਣੇ ਖੜੇ ਹਨ।

Randeep Hooda Speaks About His Leg Infection Pic Courtesy: Instagram
ਹੋਰ ਪੜ੍ਹੋ : ਕਹਾਣੀ ਉਸ ਸ਼ਹੀਦ ਦੀ ਜਿਸ ਨੇ ਦੇਸ਼ ਲਈ 12 ਸਾਲ ਦੀ ਉਮਰ ਵਿੱਚ ਹੱਸਦੇ ਹੱਸਦੇ ਸ਼ਹੀਦੀ ਦੇ ਦਿੱਤੀ !
Randeep Hooda Is Hospitalised As He Undergoes Surgery Pic Courtesy: Instagram
ਉਹਨਾਂ ਦੇ ਨਾਲ ਹੀ ਹੁੱਡਾ ਦਾ ਕੁੱਤਾ ਵੀ ਉਥੇ ਦੋ ਲੱਤਾਂ ਉੱਤੇ ਖੜਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰਣਦੀਪ ਨੇ ਕੈਪਸ਼ਨ ‘ਚ ਲਿਖਿਆ,’ ਸੰਸਕਾਰੀ ਕੁੱਤਾ ਅਲਰਟ ‘। ਰਣਦੀਪ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਤੇ ਉਹਨਾਂ ਦੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ ।
randeep hooda r Pic Courtesy: Instagram
ਤੁਹਾਨੂੰ ਦੱਸ ਦੇਈਏ ਕਿ ਰਣਦੀਪ ਹੁੱਡਾ ਬਾਲੀਵੁੱਡ ਦੇ ਸਰਬੋਤਮ ਅਦਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਰਣਦੀਪ ਹਰ ਕਿਰਦਾਰ ਨੂੰ ਇਸ ਤਰ੍ਹਾਂ ਨਿਭਾਉਂਦੇ ਹਨ ਕਿ ਉਸ ਵਿੱਚ ਜਾਨ ਪੈ ਜਾਂਦੀ ਹੈ । ਉਹਨਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।
 
View this post on Instagram
 

A post shared by Randeep Hooda (@randeephooda)

0 Comments
0

You may also like