Actor Shafique Ansari dies of cancer

Written by  Rupinder Kaler   |  May 12th 2020 11:10 AM  |  Updated: May 12th 2020 11:13 AM

Actor Shafique Ansari dies of cancer

Actor Shafique Ansari, who starred in Sony TV’s show Crime Patrol, has died. He breathed his last in Mumbai on May 10. According to a report in TellyChakkar, Ansari died after of cancer. “Shafique Ansari was suffering from stomach cancer since a few years and he lost the battle to the deadly disease today,” a source told the website.

ਬਾਲੀਵੁੱਡ ਵਿੱਚ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਆ ਰਹੀ ਹੈ । ਪਹਿਲਾਂ ਇਰਫਾਨ ਖ਼ਾਨ ਤੇ ਰਿਸ਼ੀ ਕਪੂਰ ਕੈਂਸਰ ਦੀ ਬਿਮਾਰੀ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ । ਹੁਣ ਇੱਕ ਹੋਰ ਅਦਾਕਾਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ । ਟੀਵੀ ਅਤੇ ਕੁਝ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਅਦਾਕਾਰ ਸ਼ਫੀਕ ਅੰਸਾਰੀ ਦਾ ਦਿਹਾਂਤ ਹੋ ਗਿਆ ਹੈ । ਉਹ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ ।

ਸ਼ਫੀਕ ਨੇ ਬੀਤੇ ਦਿਨ ਆਖਰੀ ਸਾਹ ਲਿਆ । ਸ਼ਫੀਕ ਟੀਵੀ ਸ਼ੋਅ ‘ਕਰਾਈਮ ਪੈਟਰੋਲ’ ਦਾ ਲੰਮੇ ਸਮੇਂ ਤੋਂ ਹਿੱਸਾ ਸਨ, ਤੇ ਉਹ ਘਰ ਵਿੱਚ ਇੱਕਲੇ ਹੀ ਕਮਾਉਣ ਵਾਲੇ ਸਨ । ਮੁੰਬਈ ਦੇ ਮਦਨ ਪੁਰਾ ਇਲਾਕੇ ਵਿੱਚ ਰਹਿਣ ਵਾਲੇ ਸ਼ਫੀਕ ਨੂੰ ਢਿੱਡ ਵਿੱਚ ਕੈਂਸਰ ਸੀ ਤੇ ਕਈ ਸਾਲਾਂ ਤੋਂ ਇਲਾਜ਼ ਚੱਲ ਰਿਹਾ ਸੀ । ਸ਼ਫੀਕ ਦੀ ਪਤਨੀ ਮੁਤਾਬਿਕ ਸ਼ਫੀਕ ਦੀ ਤਬੀਅਤ ਕੱਲ੍ਹ ਪੂਰਾ ਦਿਨ ਠੀਕ ਰਹੀ, ਪਰ ਸ਼ਾਮ ਨੂੰ ਅਚਾਨਕ ਤਬੀਅਤ ਵਿਗੜੀ ਤੇ ਉਹਨਾਂ ਦਾ ਦਿਹਾਂਤ ਹੋ ਗਿਆ ।

52 ਸਾਲ ਦੇ ਸ਼ਫੀਕ ਆਪਣੀਆਂ ਤਿੰਨ ਬੇਟੀਆਂ, ਪਤਨੀ ਤੇ ਮਾਂ ਨਾਲ ਰਹਿ ਰਹੇ ਸਨ । ਕੁਝ ਦਿਨ ਪਹਿਲਾਂ ਸ਼ਫੀਕ ਦੇ ਨਾਂਅ ਤੇ ਇੱਕ ਫੇਸਬੁੱਕ ਪੇਜ ਬਣਾਇਆ ਗਿਆ ਸੀ ਜਿਸ ਤੇ ਉਹਨਾਂ ਦੇ ਇਲਾਜ਼ ਲਈ ਆਰਥਿਕ ਮਦਦ ਮੰਗੀ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network