ਅਦਾਕਾਰ ਸੋਨੂੰ ਸੂਦ ਨੇ ਨਿਸ਼ਾਨੇਬਾਜ਼ ਨੂੰ ਖਰੀਦ ਕੇ ਦਿੱਤੀ ਵਿਦੇਸ਼ੀ ਰਾਈਫਲ, ਖਿਡਾਰਨ ਨੇ ਕੀਤਾ ਧੰਨਵਾਦ

written by Rupinder Kaler | July 02, 2021

ਅਦਾਕਾਰ ਸੋਨੂੰ ਸੂਦ ਨੇ ਹਾਲ ਹੀ ਵਿੱਚ ਝਾਰਖੰਡ ਦੀ ਰਹਿਣ ਵਾਲੀ ਖਿਡਾਰਨ ਦੀ ਮਦਦ ਕੀਤੀ ਹੈ । ਇਹ ਖਿਡਾਰਨ ਨਿਸ਼ਾਨੇਬਾਜ਼ ਹੈ ਜਿਸ ਨੂੰ ਸੋਨੂੰ ਸੂਦ ਨੇ ਵਿਦੇਸ਼ੀ ਰਾਈਫਲ ਦਿਵਾਈ ਹੈ ।ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਕੋਨਿਕਾ ਨੇ ਇੱਕ ਟਵੀਟ ਕਰਕੇ ਸੋਨੂੰ ਸੂਦ ਨੂੰ ਮਦਦ ਦੀ ਅਪੀਲ ਕੀਤੀ ਸੀ, ਜਿਸ ਦੇ ਜਵਾਬ ਵਿੱਚ ਸੋਨੂੰ ਨੇ ਭਰੋਸਾ ਦਿੱਤਾ ਸੀ ਕਿ ਉਸਨੂੰ ਜਲਦੀ ਹੀ ਇੱਕ ਰਾਈਫਲ ਮਿਲ ਜਾਵੇਗੀ।

ਹੋਰ ਪੜ੍ਹੋ :

ਅਨੁਸ਼ਕਾ ਸ਼ਰਮਾ ਨੇ #BatBalance ‘ਚ ਪਤੀ ਵਿਰਾਟ ਕੋਹਲੀ ਨੂੰ ਦਿੱਤੀ ਟੱਕਰ, ਵੀਡੀਓ ਸੋਸ਼ਲ ਮੀਡੀਆ ਉੱਤੇ ਹੋਈ ਵਾਇਰਲ

ਹੁਣ ਜਦੋਂ ਰਾਈਫਲ ਕੋਨਿਕਾ ਕੋਲ ਪਹੁੰਚੀ ਤਾਂ ਉਸਨੇ ਸੋਨੂੰ ਸੂਦ ਦਾ ਧੰਨਵਾਦ ਕਰਨ ਲਈ ਟਵੀਟ ਕੀਤਾ। ਸੋਨੂੰ ਸੂਦ ਨੂੰ ਟਵਿੱਟਰ ‘ਤੇ ਟੈਗ ਕਰਦੇ ਹੋਏ ਕੋਨਿਕਾ ਨੇ ਲਿਖਿਆ,’ ਸਰ, ਮੇਰੀ ਬੰਦੂਕ ਆ ਗਈ ਹੈ। ਮੇਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ ਅਤੇ ਸਾਰਾ ਪਿੰਡ ਤੁਹਾਨੂੰ ਅਸ਼ੀਰਵਾਦ ਦੇ ਰਿਹਾ ਹੈ।

ਇਸ ਦੇ ਜਵਾਬ ਵਿਚ ਸੋਨੂੰ ਸੂਦ ਨੇ ਲਿਖਿਆ, ‘ਓਲੰਪਿਕ ਵਿਚ ਭਾਰਤ ਦਾ ਸੋਨ ਤਗਮਾ ਨਿਸ਼ਚਤ ਹੈ। ਬੱਸ ਹਰ ਕਿਸੇ ਦੀਆਂ ਦੁਆਵਾਂ ਦੀ ਜ਼ਰੂਰਤ ਹੈ।” ਸੋਨੂੰ-ਸੂਦ ਦੇ ਕੰਮ ਨੂੰ ਲੋਕ ਸੋਸ਼ਲ ਮੀਡੀਆ ‘ਤੇ ਪਸੰਦ ਕਰ ਰਹੇ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਪ੍ਰਸ਼ੰਸਕ ਇਸ ਪੋਸਟ ‘ਤੇ ਆਪਣੀ ਫੀਡਬੈਕ ਦੇ ਰਹੇ ਹਨ ।

You may also like