ਅਦਾਕਾਰ ਸੋਨੂੰ ਸੂਦ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ, ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਜਾਣਕਾਰੀ

written by Shaminder | April 17, 2021 03:39pm

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਦੇਸ਼ ਭਰ ‘ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ
ਵੱਧਦੀ ਜਾ ਰਹੀ ਹੈ । ਅਦਾਕਾਰ ਸੋਨੂੰ ਸੂਦ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਇਸ ਦੀ ਜਾਣਕਾਰੀ ਉਨ੍ਹਾਂ ਨੇ
ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

Image From Sonu Sood's instagram

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋੋਇਆ ਵਾਇਰਲ

Sonu With Lakhwinder Image From Lakhwinder Wadali's Instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ''ਹੈਲੋ ਦੋਸਤੋ, ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ। ਇਸ ਲਈ ਮੈਂ ਆਪਣੇ ਆਪ ਨੂੰ ਕੁਰੰਟੀਨ ਕਰ ਲਿਆ ਹੈ। ਚਿੰਤਾ ਦੀ ਕੋਈ ਗੱਲ ਨਹੀਂ, ਸਗੋਂ ਹੁਣ ਮੇਰੇ ਕੋਲ ਪਹਿਲੇ ਨਾਲੋਂ ਵੱਧ ਸਮਾਂ ਹੋਵੇਗਾ, ਤੁਹਾਡੇ ਸਾਰਿਆਂ ਦੀਆਂ ਮੁਸ਼ਕਿਲਾਂ ਨੂੰ ਠੀਕ ਕਰਨ ਦਾ। ਯਾਦ ਰੱਖਿਓ ਕੋਈ ਵੀ ਤਕਲੀਫ ਹੋਵੇ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। "

Sonu Sood

ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਹਰ ਇੱਕ ਵਿਅਕਤੀ ਜਿਸਦੀ ਸੋਨੂੰ ਸੂਦ ਨੇ ਮਦਦ ਕੀਤੀ ਸੀ ਉਹ ਚਿੰਤਤ ਹੋ ਗਏ ਹਨ। ਅਤੇ ਸਭ ਸੋਨੂੰ ਸੂਦ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

View this post on Instagram

 

A post shared by Sonu Sood (@sonu_sood)

 

 

You may also like