ਅਦਾਕਾਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਵਿਆਹ ਦੇ ਬੰਧਨ ‘ਚ ਬੱਝੇ

written by Shaminder | January 25, 2021

ਵਰੁਣ ਧਵਨ ਅਤੇ ਨਤਾਸ਼ਾ ਦਲਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਉਨ੍ਹਾਂ ਦੇ ਵਿਆਹ ‘ਤੇ ਖ਼ਾਸ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹੀ ਸ਼ਾਮਿਲ ਹੋਏ । ਇਸ ਮੌਕੇ ਵਿਆਹ ‘ਚ ਖੂਬ ਨਾਚ ਗਾਣਾ ਵੀ ਹੋਇਆ । ਹਿੰਦੀ ਅਤੇ ਪੰਜਾਬੀ ਗੀਤਾਂ ਤੇ ਵਿਆਹ ‘ਚ ਖੂਬ ਧਮਾਲ ਹੋਈ । ਬਰਾਤੀਆਂ ਨੇ ਵਰੁਣ ਦੇ ਵਿਆਹ ‘ਚ ਨੱਚ ਗਾ ਕੇ ਖੂਬ ਰੌਣਕਾਂ ਲਾਈਆਂ । varun ਵਰੁਣ ਅਤੇ ਨਤਾਸ਼ਾ ਦੇ ਵਿਆਹ ਦੀਆਂ ਰਸਮਾਂ ਐਤਵਾਰ ਨੂੰ ਸ਼ਾਮ 6 ਵਜੇ ਸ਼ੁਰੂ ਹੋਈਆਂ ਸਨ ।ਦੋਵੇਂ ਬਚਪਨ ਦੇ ਦੋਸਤ ਰਹਿ ਚੁੱਕੇ ਹਨ । ਫੇਰੇ ਲੈਣ ਤੋਂ ਬਾਅਦ ਇਹ ਜੋੜੀ ਰਾਤ ਤਕਰੀਬਨ 10:30 ਵਜੇ ਮੀਡੀਆ ਸਾਹਮਣੇ ਆਈ । ਹੋਰ ਪੜ੍ਹੋ : ਹਨੀ ਸਿੰਘ ਦੀ ਭੈਣ ਦਾ ਹੋਇਆ ਵਿਆਹ, ਗੁਰੂ ਰੰਧਾਵਾ ਸਮੇਤ ਕਈ ਕਲਾਕਾਰ ਦੇ ਰਹੇ ਹਨ ਵਧਾਈਆਂ
varun ਵਰੁਣ ਧਵਨ ਨੇ ਵਿਆਹ ਦੇ ਖ਼ਾਸ ਮੌਕੇ ‘ਤੇ ਰਿਸ਼ਤੇ ‘ਚ ਮਾਮਾ ਲੱਗਣ ਵਾਲੇ ਅਤੇ ਮੰਨੇ ਪ੍ਰਮੰਨੇ ਫੈਸ਼ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਡਿਜ਼ਾਇਨ ਕੀਤੀ ਸ਼ੇਰਵਾਨੀ ਪਾਈ ਹੋਈ ਸੀ, ਜਦੋਂ ਨਤਾਸ਼ਾ ਦਲਾਲ ਨੇ ਆਪਣਾ ਡਿਜ਼ਾਇਨ ਕੀਤਾ ਹੋਇਆ ਲਹਿੰਗਾ ਪਾਇਆ । varun ਜੋੜੀ ਬਹੁਤ ਹੀ ਖੁਸ਼ ਅਤੇ ਖੂਬਸੂਰਤ ਨਜ਼ਰ ਆ ਰਹੀ ਸੀ ।ਦੱਸ ਦਈਏ ਕਿ ਨਤਾਸ਼ਾ ਅਤੇ ਵਰੁਣ ਸਕੂਲ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ।

 
View this post on Instagram
 

A post shared by Viral Bhayani (@viralbhayani)

0 Comments
0

You may also like