ਅਦਾਕਾਰ ਵਿੱਕੀ ਕੌਸ਼ਲ ਨੇ ਖਰੀਦੀ ਰੇਂਜ ਰੋਵਰ, ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਵਧਾਈ

written by Rupinder Kaler | July 05, 2021

ਵਿੱਕੀ ਕੌਸ਼ਲ ਨੇ ਨਵੀਂ ਕਾਰ ਖਰੀਦੀ ਹੈ ।ਉਸਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਅਪਣੀ ਨਵੀਂ ਰੇਂਜ ਰੋਵਰ ਦੇ ਨਾਲ ਖੜੇ ਦਿਖਾਈ ਦੇ ਰਿਹਾ ਹੈ। ਫੋਟੋ ਵਿਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰ ਵਿੱਕੀ ਲੈਂਡ ਰੇਂਜ ਰੋਵਰ ਦੇ ਸਾਹਮਣੇ ਪੋਜ਼ ਦਿੰਦੇ ਹੋਏ ਦਿਖਾਈ ਦੇ ਰਿਹਾ ਹੈ। ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੇ ਇਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ।

Pic Courtesy: Instagram
ਹੋਰ ਪੜ੍ਹੋ : ਆਮਿਰ ਖਾਨ ਅਤੇ ਕਿਰਨ ਰਾਓ ਦੀ ਤਲਾਕ ਤੋਂ ਬਾਅਦ ਆਮਿਰ ਦੀ ਬੇਟੀ ਇਰਾ ਨੇ ਪਾਈ ਅਜਿਹੀ ਪੋਸਟ ਹਰ ਪਾਸੇ ਚਰਚੇ ਹੋਏ ਸ਼ੁਰੂ
Vicky Kaushal Shares His Mother Pic And Wish her Happy Birthday Pic Courtesy: Instagram
ਉਸਨੇ ਧੰਨਵਾਦ ਕਰਦਿਆਂ ਲਿਖਿਆ, ‘ਇੱਕ ਹੈਰਾਨੀਜਨਕ ਤਜ਼ਰਬੇ ਲਈ ਧੰਨਵਾਦ, ਸਵਾਗਤ ਹੈ ਘਰ ‘ਚ ਮਿੱਤਰ।’ ਇੰਸਟਾਗ੍ਰਾਮ ‘ਤੇ ਅਭਿਨੇਤਾ ਦੀ ਪੋਸਟ ਨੂੰ ਸਿਰਫ ਕੁਝ ਹੀ ਘੰਟੇ ਹੋਏ ਹਨ, ਪਰ ਹੁਣ ਤੱਕ 4.50ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਪੋਸਟ ਨੂੰ ਪਸੰਦ ਕੀਤਾ ਹੈ। vicky kaushal ਇਸਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਅਦਾਕਾਰਾਂ ਸੋਫੀ ਚੌਧਰੀ, ਜੈਦੀਪ ਅਹਿਲਾਵਤ, ਅਮ੍ਰਿਤਾ ਖਾਨਵਿਲਕਰ, ਮੁਕੇਸ਼ ਛਾਬੜਾ, ਨਿਮਰਤ ਕੌਰ, ਗਜਰਾਜ ਰਾਓ ਨੇ ਕਮੈਂਟ ਕਰਕੇ ਉਹਨਾਂ ਨੂੰ ਨਵੀਂ ਗੱਡੀ ਦੀ ਵਧਾਈ ਦਿੱਤੀ ਹੈ । ਜੇਕਰ ਅਸੀਂ ਉਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਮੇਘਨਾ ਗੁਲਜ਼ਾਰ ਦੀ ਨਿਰਦੇਸ਼ਤ ਫਿਲਮ ‘ਸੈਮ ਬਹਾਦਰ’ ‘ਚ ਮੁੱਖ ਕਿਰਦਾਰ ਨਜ਼ਰ ਆਉਣਗੇ ।

0 Comments
0

You may also like