ਅਦਾਕਾਰ ਵਿਦਯੁਤ ਜਾਮਵਾਲ ਨੇ ਆਪਣੇ ਵਿਆਹ ਨੂੰ ਲੈ ਕੇ ਕੀਤਾ ਖੁਲਾਸਾ, ਵਿਆਹ ਵਿੱਚ ਆਏ ਮਹਿਮਾਨਾਂ ਨਾਲ ਕਰਨਾ ਚਾਹੁੰਦੇ ਹਨ ਇਹ ਕੰਮ

Reported by: PTC Punjabi Desk | Edited by: Rupinder Kaler  |  October 11th 2021 03:14 PM |  Updated: October 11th 2021 03:14 PM

ਅਦਾਕਾਰ ਵਿਦਯੁਤ ਜਾਮਵਾਲ ਨੇ ਆਪਣੇ ਵਿਆਹ ਨੂੰ ਲੈ ਕੇ ਕੀਤਾ ਖੁਲਾਸਾ, ਵਿਆਹ ਵਿੱਚ ਆਏ ਮਹਿਮਾਨਾਂ ਨਾਲ ਕਰਨਾ ਚਾਹੁੰਦੇ ਹਨ ਇਹ ਕੰਮ

ਅਦਾਕਾਰ ਵਿਦਯੁਤ ਜਾਮਵਾਲ (Vidyut Jammwal )ਨੇ ਹਾਲ ਹੀ ਵਿੱਚ ਮੰਗਣੀ ਕਰਵਾਈ ਹੈ ।ਵਿਦਯੁਤ ਜਾਮਵਾਲ ਨੇ ਮਸ਼ਹੂਰ ਫੈਸ਼ਨ ਡਿਜ਼ਾਇਨਰ ਨੰਦਿਤਾ ਮੇਹਤਾਨੀ ਦੇ ਨਾਲ ਮੰਗਣੀ ਕਰਵਾਈ ਹੈ । ਹੁਣ ਖ਼ਬਰ ਇਹ ਹੈ ਕਿ ਵਿਦਯੁਤ ਜਾਮਵਾਲ ਛੇਤੀ ਵਿਆਹ ਕਰਵਾਉਣ ਵਾਲੇ ਹਨ । ਉਸ ਨੇ ਤਾਜ਼ਾ ਇੰਟਰਵਿਊ ਵਿੱਚ ਆਪਣੇ ਵਿਆਹ ਨਾਲ ਜੁੜੀਆਂ ਯੋਜਨਾਵਾਂ ਬਾਰੇ ਗੱਲ ਕੀਤੀ ਹੈ।

Vidyut Jammwal hide his engagement news for this reason-min

ਹੋਰ ਪੜ੍ਹੋ :

ਇੰਗਲਿਸ਼ ਬੋਲਣ ਨੂੰ ਲੈ ਕੇ ਅਫ਼ਸਾਨਾ ਖਾਨ ਤੇ ਸ਼ਮਿਤਾ ਸ਼ੈੱਟੀ ਹੋਈਆਂ ਗੁੱਥਮ-ਗੁੱਥੀ, ਵੀਡੀਓ ਵਾਇਰਲ

Vidyut Jammwal | Rukmini Maitra

ਇਸ ਇੰਟਰਵਿਊ ਵਿੱਚ, ਵਿਦਯੁਤ ਜਾਮਵਾਲ (Vidyut Jammwal )ਨੇ ਕਿਹਾ ਹੈ, 'ਸਾਡਾ ਵਿਆਹ ਆਮ ਵਿਆਹਾਂ ਵਰਗਾ ਨਹੀਂ ਹੋਵੇਗਾ ਕਿਉਂਕਿ ਮੈਂ ਖੁਦ ਨਿਯਮਤ ਵਿੱਚ ਵਿਸ਼ਵਾਸ ਨਹੀਂ ਕਰਦਾ ਅਤੇ ਅਜਿਹਾ ਕੁਝ ਨਹੀਂ ਕਰਨਾ ਚਾਹੁੰਦਾ ਜੋ ਨਿਯਮਤ ਹੋਵੇ। ਇਸ ਲਈ ਇਸ ਵੇਲੇ ਮੇਰੇ ਕੋਲ ਵਿਆਹ ਦੀ ਕੋਈ ਤਾਰੀਖ ਨਹੀਂ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਇਹ ਕਦੋਂ ਹੋਵੇਗਾ ਪਰ ਮੇਰੇ ਕੋਲ ਇੱਕ ਵਿਚਾਰ ਹੈ।"

ਇਹ ਬਿਲਕੁਲ ਵੱਖਰਾ ਵਿਚਾਰ ਹੈ, ਜਿਸ ਵਿੱਚ ਵਿਆਹ ਲਈ ਸੱਦੇ ਗਏ ਸਾਰੇ 100 ਮਹਿਮਾਨ ਇਕੱਠੇ ਸਕਾਈਡਾਈਵਿੰਗ ਕਰਨਗੇ। ਹਰ ਕੋਈ ਸਕਾਈਡਾਈਵਿੰਗ ਸੂਟ ਵਿੱਚ ਹੋਵੇਗਾ ਅਤੇ ਇਹ ਬਹੁਤ ਵਧੀਆ ਦਿਖਾਈ ਦੇਵੇਗਾ। ਜੇਕਰ ਅਸੀਂ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਵਿਦਯੁਤ ਜਾਮਵਾਲ (Vidyut Jammwal ) ਇੱਕ ਐਕਸ਼ਨ ਪੈਕ ਫਿਲਮ 'ਸਨਕ' ਵਿੱਚ ਨਜ਼ਰ ਆਉਣ ਵਾਲੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network