ਅਦਾਕਾਰ ਵਿਰਾਫ ਪਟੇਲ ਤੇ ਅਦਾਕਾਰਾ ਸਲੋਨੀ ਖੰਨਾ ਨੇ 150 ਰੁਪਏ ਵਿੱਚ ਕਰਵਾਇਆ ਵਿਆਹ

written by Rupinder Kaler | May 08, 2021 02:51pm

ਅਦਾਕਾਰ ਵਿਰਾਫ ਪਟੇਲ ਤੇ ਅਦਾਕਾਰਾ ਸਲੋਨੀ ਖੰਨਾ ਨੇ ਵਿਆਹ ਕਰਵਾ ਲਿਆ ਹੈ । ਦੋਨਾਂ ਨੇ ਮੁੰਬਈ ਦੀ ਬਾਂਦਰਾ ਕੋਰਟ ਵਿੱਚ ਵਿਆਹ ਕੀਤਾ । ਆਪਣੇ ਵਿਆਹ ‘ਤੇ ਵੱਡਾ ਜਸ਼ਨ ਕਰਨ ਦੀ ਥਾਂ ਦੇ ਇਸ ਜੋੜੀ ਨੇ ਬਹੁਤ ਹੀ ਸਾਦੇ ਢੰਗ ਨਾਲ ਵਿਆਹ ਕੀਤਾ । ਏਨਾਂ ਹੀ ਨਹੀਂ ਇਸ ਜੋੜੀ ਨੇ ਆਪਣੇ ਵਿਆਹ ਤੇ ਸਿਰਫ਼ 150 ਰੁਪਏ ਖਰਚ ਕੀਤੇ ।

Pic Courtesy: Instagram

ਹੋਰ ਪੜ੍ਹੋ :

ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਕੀਤਾ ਜਾਵੇਗਾ ਰਿਲੀਜ਼

Pic Courtesy: Instagram

ਖ਼ਬਰਾਂ ਦੀ ਮੰਨੀਏ ਤਾਂ ਇਸ ਜੋੜੀ ਨੇ ਆਪਣੇ ਵਿਆਹ ਤੇ ਖਰਚ ਕੀਤੇ ਜਾਣ ਵਾਲੀ ਰਕਮ ਨੂੰ ਕੋਵਿਡ ਮਰੀਜ਼ਾਂ ਦੇ ਇਲਾਜ਼ ਲਈ ਦਾਨ ਕੀਤੀ ਹੈ । ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਸ ਜੋੜੀ ਨੇ ਆਪਣੇ ਵਿਆਹ ਦਾ ਪਲਾਨ ਬਦਲ ਲਿਆ ਸੀ ।ਇਸ ਬਾਰੇ ਵਿਰਾਫ ਨੇ ਦੱਸਿਆ ਕਿ ‘ਅਸੀਂ ਸਿਰਫ 150 ਰੁਪਏ ਵਿੱਚ ਵਿਆਹ ਕੀਤਾ, ਅਸੀਂ ਮੈਰਿਜ ਰਜਿਸਟਰ ਲਈ 100 ਰੁਪਿਆ ਦਿੱਤਾ ਅਤੇ 50 ਰੁਪਏ ਫੋਟੋ ਕਾਪੀ ਲਈ ਦਿੱਤੇ ।

Pic Courtesy: Instagram

ਸਲੋਨੀ ਤੇ ਮੈਂ ਕੋਈ ਧੂਮ ਧਾਮ ਵਾਲਾ ਵਿਆਹ ਨਹੀਂ ਸੀ ਚਾਹੁੰਦੇ’ । ਉਹਨਾਂ ਨੇ ਕਿਹਾ ਕਿ ਵਿਆਹ ਲਈ ਉਹਨਾਂ ਨੇ ਜਿਹੜੀ ਪੂੰਜੀ ਇੱਕਠੀ ਕੀਤੀ ਸੀ ਉਸ ਨੇ ਦਾਨ ਦੇ ਦਿੱਤੀ ਹੈ । ਇਸ ਕਰਕੇ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ ।

 

View this post on Instagram

 

A post shared by Viraf Patell (@virafpp)

You may also like