ਅਦਾਕਾਰਾ ਆਲਿਆ ਭੱਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ

written by Shaminder | April 02, 2021

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਦੇਸ਼ ‘ਚ ਹੁਣ ਤੱਕ ਇਸ ਵਾਇਰਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਦੋਂਕਿ ਕਈ ਲੋਕ ਇਸ ਗੰਭੀਰ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਬੀਤੇ ਦਿਨੀਂ ਜਿੱਥੇ ਰਣਬੀਰ ਕਪੂਰ, ਕਾਰਤਿਕ ਆਰੀਅਨ ‘ਤੇ ਹੋਰ ਕਈ ਸੈਲੀਬ੍ਰੇਟੀਜ਼ ਨੂੰ ਕੋਰੋਨਾ ਵਾਇਰਸ ਪੀੜਤ ਪਾਇਆ ਗਿਆ ।

aliaa Image From Aliaa Bhatt's Instagram

ਹੋਰ ਪੜ੍ਹੋ : ਗੁਰਲੇਜ ਅਖਤਰ ਨੇ ਆਪਣੀ ਭੈਣ ਜੈਸਮੀਨ ਅਤੇ ਪੁੱਤਰ ਦਾਨਵੀਰ ਦੇ ਨਾਲ ਡਾਂਸ ਵੀਡੀਓ ਕੀਤਾ ਸਾਂਝਾ

Image From Aliaa Bhatt's Instagram

ਉੱਥੇ ਹੀ ਹੁਣ ਅਦਾਕਾਰਾ ਆਲਿਆ ਭੱਟ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ ।ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਦਿੱਤੀ ਹੈ । ਦੱਸ ਦਈਏ ਕਿ ਆਲਿਆ ਭੱਟ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।

aliaa bhatt Image From aliaa bhatt's Instagram

ਹੁਣ ਆਲਿਆ ਕੋਰੋਨਾ ਪੌਜ਼ੇਟਿਵ ਹੋ ਗਈ ਹੈ। ਬੀਤੇ ਦਿਨ ਆਲਿਆ ਆਪਣੇ ਬੁਆਏਫਰੈਂਡ ਰਣਬੀਰ ਕਪੂਰ ਦੇ ਨਾਲ ਮੁੰਬਈ ਦੇ ਜੁਹੂ 'ਚ ਦਿਖਾਈ ਦਿੱਤੀ ਸੀ। ਰਣਬੀਰ ਕਪੂਰ ਤੇ ਆਲਿਆ ਭੱਟ ਨੇ ਆਯਾਨ ਮੁਖਰਜੀ ਦੀ ਫਿਲਮ ਬ੍ਰਾਮਾਸਤਰ 'ਚ ਕੰਮ ਕੀਤਾ ਹੈ।

 

View this post on Instagram

 

A post shared by Viral Bhayani (@viralbhayani)


ਫ਼ਿਲਮ ਦੇ ਸੈਟ ਤੋਂ ਮੀਡੀਆ 'ਚ ਕਾਫੀ ਤਸਵੀਰਾਂ 'ਤੇ ਵੀਡੀਓ ਸਾਹਮਣੇ ਆਈਆਂ ਸਨ। ਇਸ ਫ਼ਿਲਮ 'ਚ ਰਣਬੀਰ ਆਲਿਆ ਦੇ ਨਾਲ ਅਦਾਕਾਰ ਅਮਿਤਾਬ ਬਚਨ, ਮੌਨੀ ਰਾਏ ਤੇ ਨਾਗਅਰਜੁਨ ਵੀ ਨਜ਼ਰ ਆਉਣਗੇ।

 

0 Comments
0

You may also like