ਇੱਕ ਸੈਮੀਨਾਰ ਦੌਰਾਨ ਫੁੱਟ-ਫੁੱਟ ਕੇ ਰੋਣ ਲੱਗ ਪਈ ਅਦਾਕਾਰਾ ਆਲਿਆ ਭੱਟ,ਵੀਡੀਓ ਵਾਇਰਲ

written by Shaminder | December 02, 2019

ਬਾਲੀਵੁੱਡ ਅਦਾਕਾਰਾ ਆਲਿਆ ਭੱਟ ਅਕਸਰ ਸੁਰਖੀਆਂ 'ਚ ਰਹਿੰਦੀ ਹੈ ।ਆਪਣੀ ਕਿਊਟਨੈੱਸ ਅਤੇ ਮੁਸਕਰਾਹਟ ਕਰਕੇ ਜਾਣੀ ਜਾਂਦੀ ਆਲਿਆ ਭੱਟ ਇੱਕ ਵਾਰ ਮੁੜ ਤੋਂ ਚਰਚਾ 'ਚ ਆ ਗਈ ਹੈ ਆਪਣੇ ਇੱਕ ਵੀਡੀਓ ਕਰਕੇ । ਜਿਸ 'ਚ ਉਹ ਫੁੱਟ ਫੁੱਟ ਕੇ ਰੋਂਦੀ ਦਿਖਾਈ ਦੇ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਇੱਕ ਸੈਮੀਨਾਰ ਦੇ ਦੌਰਾਨ ਦਾ ਹੈ ।

[embed]https://www.instagram.com/p/B5iO79mgggM/[/embed]

ਜਿਸ 'ਚ ਆਲਿਆ ਸ਼ਿਰਕਤ ਕਰਨ ਲਈ ਪਹੁੰਚੀ ਸੀ,ਪਰ ਇਸ ਦੌਰਾਨ ਉਹ ਆਪਣੀ ਭੈਣ ਸ਼ਾਹੀਨ ਭੱਟ ਦੀ ਕਿਤਾਬ 'ਆਈ ਹੈਵ ਨੇਵਰ ਬੀਨ ਅਨਹੈਪੀਅਰ' ਦੇ ਬਾਰੇ ਗੱਲਬਾਤ ਕਰ ਰਹੀ ਸੀ ।ਜੋ ਕਿ ਉਸ ਨੇ ਆਪਣੇ ਡਿਪ੍ਰੈਸ਼ਨ ਦੀ ਕਹਾਣੀ ਨੂੰ ਲੈ ਕੇ ਲਿਖੀ ਹੈ ।

[embed]https://www.instagram.com/p/B5iPMf3gTva/[/embed]

ਇਸ ਵੀਡੀਓ 'ਚ ਆਲਿਆ ਦੀ ਭੈਣ ਸ਼ਾਹੀਨ ਵੀ ਨਜ਼ਰ ਆ ਰਹੀ ਹੈ ਜੋ ਕਿ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ।ਪਰ ਆਲਿਆ ਦੇ ਹੰਝੂ ਸਨ ਕਿ ਰੁਕਣ ਦਾ ਨਾਂਅ ਹੀ ਨਹੀਂ ਸਨ ਲੈ ਰਹੇ। ਆਲਿਆ ਭੱਟ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਕਰ ਰਹੇ ਨੇ ।

 

You may also like