ਅਦਾਕਾਰਾ ਅੰਮ੍ਰਿਤਾ ਸਿੰਘ ਨੇ ਸੈਫ ਅਲੀ ਖ਼ਾਨ ਦੇ ਨਾਲ ਚੋਰੀ ਛਿਪੇ ਰਚਾਇਆ ਸੀ ਵਿਆਹ, ਇਨ੍ਹਾਂ ਅਦਾਕਾਰਾਂ ਦੇ ਨਾਲ ਵੀ ਜੁੜਿਆ ਰਿਹਾ ਨਾਮ

written by Shaminder | February 10, 2022

ਅਦਾਕਾਰਾ ਅੰਮ੍ਰਿਤਾ ਸਿੰਘ  (Amrita Singh)   ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ਉਸ ਦੀ ਧੀ ਸਾਰਾ ਅਲੀ ਖ਼ਾਨ ਨੇ ਵੀ ਆਪਣੀ ਅਤੇ ਆਪਣੀ ਮਾਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ । ਅੰਮ੍ਰਿਤਾ ਸਿੰਘ ਦਾ ਨਾਮ ਅੱਸੀ ਅਤੇ ਨੱਬੇ ਦੇ ਦਹਾਕੇ ਦੀਆਂ ਟੌਪ ਦੀਆਂ ਹੀਰੋਇਨਾਂ 'ਚ ਆਉਂਦਾ ਹੈ । ਅੰਮ੍ਰਿਤਾ ਸਿੰਘ ਦਾ ਫ਼ਿਲਮੀ ਕਰੀਅਰ ਤਾਂ ਵਧੀਆ ਰਿਹਾ ਹੈ, ਪਰ ਉਸ ਦੀ ਜ਼ਿੰਦਗੀ ਬਹੁਤ ਹੀ ਉਤਰਾਅ ਚੜਾਅ ਵਾਲੀ ਰਹੀ ਹੈ । ਸੈਫ ਅਲੀ ਖ਼ਾਨ ਦੇ ਨਾਲ ਉਸ ਨੇ ਵਿਆਹ ਕਰਵਾਇਆ ਉਦੋਂ ਉਸ ਦੀ ਉਮਰ ਸੈਫ ਤੋਂ ਜ਼ਿਆਦਾ ਸੀ । ਕਈ ਸਾਲ ਤੱਕ ਵਿਆਹ ਤੋਂ ਬਾਅਦ ਇੱਕਠੇ ਰਹੇ, ਪਰ ਕੁਝ ਸਾਲਾਂ ਬਾਅਦ ਦੋਵਾਂ ਨੇ ਤਲਾਕ ਲੈ ਲਿਆ ਸੀ । ਸੈਫ ਅਲੀ ਖ਼ਾਨ ਤੋਂ ਅੰਮ੍ਰਿਤਾ ਸਿੰਘ ਦੇ ਦੋ ਬੱਚੇ ਹਨ ਸਾਰਾ ਅਲੀ ਖਾਨ 'ਤੇ ਦੂਜਾ ਬੇਟਾ ।

Saif Ali khan Amrita singh divorce amount and reason image From Google

ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਦਿਲ ਟੁੱਟਿਆ’ ਰਿਲੀਜ਼, ਵੇਖੋ ਵੀਡੀਓ

ਕੋਈ ਸਮਾਂ ਸੀ ਕਿ ਅੰਮ੍ਰਿਤਾ ਸਿੰਘ ਸੰਨੀ ਦਿਓਲ ਦੇ ਪਿਆਰ 'ਚ ਪਾਗਲ ਸੀ । ਦੋਵਾਂ ਦੀਆਂ ਨਜ਼ਦੀਕੀਆਂ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਵਧੀਆਂ ਸਨ । ਪਰ ਸੰਨੀ ਦਿਓਲ ਨੇ ਵਿਦੇਸ਼ 'ਚ ਪੂਜਾ ਦੇ ਨਾਲ ਜਾ ਕੇ ਵਿਆਹ ਕਰਵਾ ਲਿਆ ਸੀ । ਜਿਸ ਦੀ ਭਿਣਕ ਤੱਕ ਅੰਮ੍ਰਿਤਾ ਨੂੰ ਨਹੀਂ ਸੀ ਲੱਗਣ ਦਿੱਤੀ ।ਪਰ ਜਦੋਂ ਅੰਮ੍ਰਿਤਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਸੰਨੀ ਦਿਓਲ ਤੋਂ ਦੂਰੀ ਬਣਾ ਲਈ ।ਇਸ ਤੋਂ ਬਾਅਦ ਰਵੀ ਸ਼ਾਸਤਰੀ ਦੇ ਨਾਲ ਵੀ ਉਨ੍ਹਾਂ ਦਾ ਨਾਂਅ ਜੁੜਿਆ ਰਿਹਾ ।

Amrita Singh And Sunny Deol image from google

ਪਰ ਰਵੀ ਸ਼ਾਸਤਰੀ ਦੀ ਇੱਕ ਸ਼ਰਤ ਕਿ ਵਿਆਹ ਤੋਂ ਬਾਦ ਅੰਮ੍ਰਿਤਾ ਫ਼ਿਲਮਾਂ 'ਚ ਕੰਮ ਨਹੀਂ ਕਰੇਗੀ । ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ । ਜਿਸ ਤੋਂ ਬਾਅਦ ਵਿਨੋਦ ਖੰਨਾ ਦੇ ਨਾਲ ਵੀ ਅਦਾਕਾਰਾ ਦੇ ਅਫੇਅਰ ਦੀਆਂ ਖਬਰਾਂ ਆਈਆਂ । ਪਰ ਵਿਨੋਦ ਖੰਨਾ ਦੀ ਉਮਰ ਜ਼ਿਆਦਾ ਹੋਣ ਕਾਰਨ ਪਰਿਵਾਰ ਵਾਲੇ ਦੋਹਾਂ ਦੇ ਵਿਆਹ ਲਈ ਰਾਜ਼ੀ ਨਹੀਂ ਹੋਏ । ਜਿਸ ਤੋਂ ਬਾਅਦ ਸੈਫ ਅਲੀ ਖਾਨ ਦੇ ਨਾਲ ਅੰਮ੍ਰਿਤਾ ਸਿੰਘ ਨੇ ਚੋਰੀ ਛਿਪੇ ਵਿਆਹ ਕਰਵਾ ਲਿਆ । ਕਿਉਂਕਿ ਸੈਫ ਤੇ ਅੰਮ੍ਰਿਤਾ ਦੀ ਉਮਰ 'ਚ ਤੇਰਾਂ ਸਾਲ ਦਾ ਫਰਕ ਸੀ । ਜਿਸ ਸਮੇਂ ਦੋਹਾਂ ਦਾ ਵਿਆਹ ਹੋਇਆ ਸੀ ਉਸ ਸਮੇਂ ਸੈਫ ਦੀ ਉਮਰ 21 ਸਾਲ ਦੀ ਸੀ ।

 

You may also like