ਅਦਾਕਾਰਾ ਤੇ ਮਾਡਲ ਕਾਜਲ ਅਗਰਵਾਲ ਅੱਜ ਮਨਾ ਰਹੀ ਹੈ ਆਪਣਾ ਜਨਮ ਦਿਨ

written by Rupinder Kaler | June 19, 2021

ਅਦਾਕਾਰਾ ਤੇ ਮਾਡਲ ਕਾਜਲ ਅਗਰਵਾਲ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਕਾਜਲ ਅਗਰਵਾਲ ਪੰਜਾਬੀ ਪਰਿਵਾਰ ਤੋਂ ਹੈ ।ਉਸ ਦਾ ਜਨਮ 19 ਜੂਨ 1985 ਨੂੰ ਹੋਇਆ ਸੀ । ਉਸ ਦੀ ਪੜ੍ਹਾਈ ਮੁੰਬਈ ਦੇ ਇਕ ਸਕੂਲ 'ਚ ਹੋਈ ਹੈ। ਦੂਜੇ ਪਾਸੇ ਉਨ੍ਹਾਂ ਨੇ ਆਪਣੇ ਗ੍ਰੈਜੂਏਸ਼ਨ ਜੈ ਹਿੰਦ ਕਾਲਜ ਤੋਂ ਪੂਰੀ ਕੀਤੀ ਹੈ।

Kajal Aggarwal And Gautam Kitchlu Shares Romantic Honeymoon Pictures Pic Courtesy: Instagram
ਹੋਰ ਪੜ੍ਹੋ : ਇੰਦਰਜੀਤ ਨਿੱਕੂ ਜਲਦ ਹੀ ਲੈ ਕੇ ਆ ਰਹੇ ਨਵਾਂ ਗੀਤ ‘ਦਿੱਲੀ ਵਰਸਿਜ਼ ਸਰਦਾਰ’
Pic Courtesy: Instagram
ਉਨ੍ਹਾਂ ਨੇ ਆਪਣੀ ਪੜ੍ਹਾਈ ਮਾਸ ਮੀਡੀਆ 'ਚ ਕੀਤੀ ਹੈ। ਕਾਜਲ ਅਗਰਵਾਲ ਨੇ ਉਦਯੋਗਪਤੀ ਗੌਤਮ ਕਿਚਲੂ ਨਾਲ 2020 ਵਿੱਚ ਵਿਆਹ ਕਰਵਾਇਆ ਸੀ । ਕਾਜਲ ਨੇ ਦੱਖਣੀ ਫ਼ਿਲਮਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ।
Kajal Aggarwal Pic Courtesy: Instagram
ਉਹ ਅਕਸ਼ੇ ਕੁਮਾਰ ਨਾਲ ਫਿਲਮ ਸਪੈਸ਼ਲ 26 'ਚ ਵੀ ਨਜ਼ਰ ਆਈ ਸੀ। ਕਾਜਲ ਅਗਰਵਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਹੈ। ਉਸ ਨੇ ਅਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲ ਵਿੱਚ ਖ਼ਾਸ ਜਗ੍ਹਾ ਬਣਾਈ ਹੈ । ਜਿਸ ਕਰਕੇ ਉਹਨਾਂ ਦੀ ਸੋਸ਼ਲ ਮੀਡੀਆ ਤੇ ਫੈਨ ਫਾਲੋਵਿੰਗ ਵੀ ਬਹੁਤ ਹੈ ।

0 Comments
0

You may also like