ਅਦਾਕਾਰਾ ਨੁਸਰਤ ਜਹਾਂ ਨੇ ਬੇਟੇ ਨੂੰ ਦਿੱਤਾ ਜਨਮ, ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ

written by Rupinder Kaler | August 26, 2021

ਅਦਾਕਾਰਾ ਨੁਸਰਤ ਜਹਾਂ (Nusrat Jahan ) ਦੇ ਘਰੋਂ ਗੁੱਡ ਨਿਊਜ਼ ਆਈ ਹੈ । ਅਦਾਕਾਰਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਸਭ ਦੇ ਚਲਦੇ ਬੀਤੀ ਰਾਤ ਨੁਸਰਤ ਜਹਾਂ (Nusrat Jahan ) ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਯਸ਼ਦਾਸ ਗੁਪਤਾ ਉਨ੍ਹਾਂ ਨੂੰ ਹਸਪਤਾਲ ਲੈ ਗਏ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੁਸਰਤ ਜਹਾਂ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਦੌਰਾਨ ਕਾਫੀ ਵਿਵਾਦ ਹੋਇਆ ਸੀ।

Pic Courtesy: Instagram

ਹੋਰ ਪੜ੍ਹੋ :

ਸੁਨੰਦਾ ਸ਼ਰਮਾ ਨੇ ‘ਚੋਰੀ ਚੋਰੀ’ ਗੀਤ ‘ਤੇ ਬਣਾਇਆ ਵੀਡੀਓ, ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

Pic Courtesy: Instagram

ਬੇਬੀ ਬੰਪ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਪਤੀ ਨਿਖਿਲ ਜੈਨ ਨੇ ਦਾਅਵਾ ਕੀਤਾ ਸੀ ਕਿ ਉਹ (Nusrat Jahan ) ਉਸ ਤੋਂ ਅਲੱਗ ਰਹਿ ਰਿਹਾ ਸੀ ਅਤੇ ਉਸ ਨੂੰ ਗਰਭ ਅਵਸਥਾ ਬਾਰੇ ਕੋਈ ਜਾਣਕਾਰੀ ਨਹੀਂ ਹੈ । ਇਸ ਦੇ ਉਲਟ ਅਦਾਕਾਰਾ ਨੇ ਆਪਣਾ ਸਾਰਾ ਧਿਆਨ ਆਪਣੇ ਬੱਚੇ ਉੱਤੇ ਰੱਖਿਆ। ਉਹ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ ਤੋਂ ਪਰਹੇਜ਼ ਕਰਦੀ ਨਜ਼ਰ ਆਈ।

 

View this post on Instagram

 

A post shared by Nusrat (@nusratchirps)

ਅੱਜ ਉਸ (Nusrat Jahan ) ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਨੁਸਰਤ ਨੇ 2019 ਵਿੱਚ ਤੁਰਕੀ ਵਿੱਚ ਨਿਖਿਲ ਜੈਨ ਦੇ ਨਾਲ ਇੱਕ ਡੈਸਟੀਨੇਸ਼ਨ ਵਿਆਹ ਕੀਤਾ ਸੀ, ਹਾਲਾਂਕਿ ਇਹ ਵਿਆਹ ਨਹੀਂ ਚੱਲਿਆ। ਵਿਆਹ ਦੇ ਕੁਝ ਮਹੀਨਿਆਂ ਦੇ ਅੰਦਰ ਹੀ, ਨੁਸਰਤ ਅਤੇ ਨਿਖਿਲ ਦੇ ਵਿੱਚ ਮਤਭੇਦਾਂ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।

0 Comments
0

You may also like