Advertisment

ਅਦਾਕਾਰਾ ਅੰਗੀਰਾ ਧਰ ਨੇ ਕਰਵਾਇਆ ਗੁਪਤ ਵਿਆਹ, ਕਈ ਮਹੀਨਿਆਂ ਬਾਅਦ ਤਸਵੀਰਾਂ ਕੀਤੀਆਂ ਸਾਂਝੀਆਂ

author-image
By Rupinder Kaler
New Update
ਅਦਾਕਾਰਾ ਅੰਗੀਰਾ ਧਰ ਨੇ ਕਰਵਾਇਆ ਗੁਪਤ ਵਿਆਹ, ਕਈ ਮਹੀਨਿਆਂ ਬਾਅਦ ਤਸਵੀਰਾਂ ਕੀਤੀਆਂ ਸਾਂਝੀਆਂ
Advertisment
ਲਾਕਡਾਊਨ ਪੀਰੀਅਡ ਵਿੱਚ ਮਨੋਰੰਜਨ ਦੀ ਦੁਨੀਆਂ ਵਿੱਚ ਸੈਲੀਬ੍ਰਿਟੀ ਨੇ ਵਿਆਹ ਕਰਵਾਇਆ ਹੈ । ਹਾਲ ਹੀ ਵਿੱਚ ਟੀਵੀ ਅਦਾਕਾਰ ਅੰਕਿਤ ਗੇਰਾ ਨੇ ਗੁਪਤ ਰੂਪ ਵਿੱਚ ਵਿਆਹ ਕਰਵਾ ਲਿਆ। ਇਸੇ ਤਰ੍ਹਾਂ ਅਦਾਕਾਰਾ ਐਵਲਿਨ ਸ਼ਰਮਾ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ । ਹੁਣ ਬਾਲੀਵੁੱਡ ਅਦਾਕਾਰਾ
Advertisment
ਅੰਗੀਰਾ ਧਰ ਦੇ ਵਿਆਹ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। publive-image Pic Courtesy: Instagram ਹੋਰ ਪੜ੍ਹੋ : publive-image Pic Courtesy: Instagram ਅੰਗੀਰਾ ਨੇ ਡਾਇਰੈਕਟਰ ਆਨੰਦ ਤਿਵਾਰੀ ਨਾਲ ਗੁਪਤ ਰੂਪ ਨਾਲ ਵਿਆਹ ਕਰਵਾ ਲਿਆ ਹੈ।
Advertisment
ਅੰਗੀਰਾ ਨੇ ਆਪਣੇ ਇੰਸਟਾਗ੍ਰਾਮ ਤੋਂ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਦੋਵਾਂ ਨੇ 30 ਅਪ੍ਰੈਲ ਨੂੰ ਵਿਆਹ ਕਰਵਾ ਲਿਆ ਸੀ ਅਤੇ ਹੁਣ ਇਸ ਦਾ ਖੁਲਾਸਾ ਹੋ ਗਿਆ ਹੈ। ਵਿਆਹ ਦੀ ਰਸਮ ਕੋਵਿਡ ਦੇ ਨਿਯਮਾਂ ਅਨੁਸਾਰ ਪੂਰੀ ਕੀਤੀ ਗਈ ਸੀ। ਵਿਆਹ ਵਿਚ ਦੋਵਾਂ ਪਾਸਿਆਂ ਦੇ ਸਿਰਫ ਕੁਝ ਵਿਸ਼ੇਸ਼ ਮਹਿਮਾਨ ਸ਼ਾiਮਲ ਹੋਏ। publive-image Pic Courtesy: Instagram ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅੰਗੀਰਾ ਨੇ ਵਿਆਹ ਸਮਾਰੋਹ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਫੋਟੋ ਵਿਚ ਦੋਵੇਂ ਪੈਵੇਲੀਅਨ ਵਿਚ ਬੈਠੇ ਹਨ ਅਤੇ ਇਕ ਦੂਜੇ ਨੂੰ ਵੇਖਦੇ ਹੋਏ ਮੁਸਕਰਾ ਰਹੇ ਹਨ।
 
View this post on Instagram
 

A post shared by Angira Dhar (@angira)

ਅੰਗੀਰਾ ਨੇ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ, “30 ਅਪ੍ਰੈਲ ਨੂੰ, ਮੈਂ ਅਤੇ ਆਨੰਦ ਨੇ ਪਰਿਵਾਰ ਅਤੇ ਖਾਸ ਦੋਸਤਾਂ ਦੀ ਮੌਜੂਦਗੀ ਵਿੱਚ ਸਾਡੀ ਦੋਸਤੀ ਨੂੰ ਵਿਆਹ ਵਿੱਚ ਬਦਲ ਦਿੱਤਾ। ਹੌਲੀ ਹੌਲੀ ਸਾਡੇ ਆਲੇ-ਦੁਆਲੇ ਅਨਲੌਕ ਹੋ ਰਿਹਾ ਹੈ, ਇਸ ਲਈ ਅਸੀਂ ਤੁਹਾਡੇ ਨਾਲ ਆਪਣੀ ਖੁਸ਼ੀ ਵੀ ਖੋਲ੍ਹ ਰਹੇ ਹਾਂ’।
Advertisment

Stay updated with the latest news headlines.

Follow us:
Advertisment
Advertisment
Latest Stories
Advertisment