ਅਨੀਤਾ ਹਸਨੰਦਾਨੀ ਨੂੂੰ ਮਿਲੀ ਪੁੱਤਰ ਦੀ ਦਾਤ, ਹਰ ਪਾਸਿਓਂ ਮਿਲ ਰਹੀ ਵਧਾਈ

written by Shaminder | February 10, 2021

ਅਦਾਕਾਰਾ ਅਨੀਤਾ ਹਸਨੰਦਾਨੀ ਦੇ ਘਰ ਪੁੱਤਰ ਨੇ ਜਨਮ ਲਿਆ ਹੈ ।ਅਨੀਤਾ ਅਤੇ ਉਨ੍ਹਾਂ ਦੇ ਪਤੀ ਦੇ ਪਤੀ ਨੇ ਇਹ ਖੁਸ਼ੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਹੈ । ਦੋਨਾਂ ਦੀ ਇਹ ਪਹਿਲੀ ਔਲਾਦ ਹੈ । ਸਾਲ 2013 ‘ਚ ਦੋਵਾਂ ਨੇ ਵਿਆਹ ਕਰਵਾਇਆ ਸੀ । ਰੋਹਿਤ ਰੈੱਡੀ ਨੇ ਆਪਣੇ ਬੱਚੇ ਦਾ ਸਵਾਗਤ ਆਪਣੇ ਹੀ ਅੰਦਾਜ਼ ‘ਚ ਕੀਤਾ ਹੈ । anita ‘ਓ ਬੁਆਏ’ ਰੋਹਿਤ ਰੈੱਡੀ ਨੇ ਇਹ ਲਿਖ ਕੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ।ਲੇਖਕ ਮੁਸ਼ਤਾਕ ਸ਼ੇਖ ਨੇ ਵੀ ਹਸਪਤਾਲ ਤੋਂ ਇਸ ਜੋੜੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਸੀ ਕਿ ਦੋਵਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਹੋਰ ਪੜ੍ਹੋ : ਰਾਜੀਵ ਕਪੂਰ ਦੇ ਅੰਤਿਮ ਸਸਕਾਰ ‘ਚ ਪਹੁੰਚੀਆਂ ਬਾਲੀਵੁੱਡ ਦੀਆਂ ਕਈ ਹਸਤੀਆਂ anita   39 ਸਾਲਾ ਅਨੀਤਾ ਨੇ ਪਿਛਲੇ ਸਾਲ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ । ਅਨੀਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ‘ਯੇ ਹੈ ਮੁਹੱਬਤੇਂ’,’ਨਾਗਿਨ’ ‘ਚ ਕੰਮ ਕਰ ਰਹੀ ਹੈ । anita ਇਸ ਤੋਂ ਇਲਾਵਾ ਉਨ੍ਹਾਂ ਨੇ ਹਿੰਦੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਜਿਸ ‘ਚ ਕੁਛ ਤੋ ਹੈ ਅਤੇ ਰਾਗਿਨੀ ਐੱਮਐੱਮਐੱਸ-੨, ਕ੍ਰਿਸ਼ਨਾ ਕਾਟੇਜ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

 
View this post on Instagram
 

A post shared by Rohit Reddy (@rohitreddygoa)

0 Comments
0

You may also like