ਅਦਾਕਾਰਾ ਅਸ਼ਨੂਰ ਕੌਰ ਨੇ 12ਵੀਂ ਦੀ ਪ੍ਰੀਖਿਆ ‘ਚ ਹਾਸਿਲ ਕੀਤੇ 94% ਫੀਸਦੀ ਅੰਕ, ਦੋਸਤਾਂ ਦੇ ਨਾਲ ਇੰਝ ਕੀਤਾ ਸੈਲੀਬ੍ਰੇਟ

written by Shaminder | July 31, 2021

ਸੀਬੀਐੱਸਈ 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ । ਅਦਾਕਾਰਾ ਅਸ਼ਨੂਰ ਕੌਰ ਨੇ 12ਵੀਂ ਕਲਾਸ ਦੇ ਨਤੀਜੇ ‘ਚ ਅਸ਼ਨੂਰ ਕੌਰ ਨੇ ਸੀਬੀਐੱਸਈ 12ਵੀਂ ਦੀ ਪ੍ਰੀਖਿਆ ‘ਚ 94ਫੀਸਦੀ ਅੰਕ ਹਾਸਿਲ ਕੀਤੇ ਹਨ । ਪਟਿਆਲਾ ਬੇਬਸ ਫੇਮ ਅਸ਼ਨੂਰ ਕੌਰ ਨੇ ਇਸ ਦਾ ਜਸ਼ਨ ਵੀ ਆਪਣੇ ਦੋਸਤਾਂ ਦੇ ਨਾਲ ਮਨਾਇਆ ਹੈ । ਜਿਸ ਦਾ ਇੱਕ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ashnoor kaur Image From Instagram

ਹੋਰ ਪੜ੍ਹੋ : ਹਰਭਜਨ ਮਾਨ ਡੇਢ ਸਾਲ ਬਾਅਦ ਮਿਲੇ ਛੋਟੇ ਭਰਾ ਗੁਰਸੇਵਕ ਮਾਨ ਨੂੰ, ਵੀਡੀਓ ਕੀਤਾ ਸਾਂਝਾ 

ashnoor kaur Image From Instagram

ਇਸ ਵੀਡੀਓ ‘ਚ ਅਸ਼ਨੂਰ ਆਪਣੇ ਦੋਸਤਾਂ ਦੇ ਨਾਲ ਆਪਣੀ ਖੁਸ਼ੀ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਅਸ਼ਨੂਰ ਕੌਰ ਨੇ ਦਸਵੀਂ ‘ਚ ਵੀ ਵਧੀਆ ਅੰਕ ਹਾਸਿਲ ਕੀਤੇ ਸਨ ਅਤੇ ਉਸ ਸਮੇਂ ਵੀ ਇਹ ਕਾਫੀ ਚਰਚਾ ‘ਚ ਆਈ ਸੀ ।

ashnoor kaur Image From Instagram

ਅਸ਼ਨੂਰ ਕੌਰ ਨੇ ਇੱਕ ਇੰਟਰਵਿਊ ‘ਚ ਕਿਹਾ ਕਿ, "ਇਹ ਬਹੁਤ ਚੰਗਾ ਮਹਿਸੂਸ ਕਰ ਰਿਹਾ ਹੈ। ਮੈਂ ਚੰਗਾ ਮਹਿਸੂਸ ਕਰ ਰਹੀ ਹਾਂ। ਮੈਂ 10ਵੀਂ ਵਿੱਚ 93ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਇਸੇ ਲਈ ਮੈਂ ਸੋਚਿਆ ਕਿ ਮੈਨੂੰ ਇਸ ਤੋਂ ਵੱਧ ਅੰਕ ਹਾਸਲ ਕਰਨੇ ਚਾਹੀਦੇ ਹਨ। ਮੈਂ ਨਵੇਂ ਪ੍ਰੋਜੈਕਟ ਵੀ ਨਹੀਂ ਲਏ। ਮੈਂ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਤ ਕਰਨਾ ਚਾਹੁੰਦੀ ਸੀ। ਇਸ ਲਈ ਆਖਰਕਾਰ ਮੈਨੂੰ ਪੈਡ ਆਫ ਮਿਲ ਗਈ।"

 

View this post on Instagram

 

A post shared by Ashnoor (@ashnoorkaur)

0 Comments
0

You may also like