ਹੁਣ ਅਜਿਹੀ ਦਿਸਦੀ ਹੈ ਸਲਮਾਨ ਖ਼ਾਨ ਦੀ ਇਹ ਅਦਾਕਾਰਾ,ਯੋਗਾ ਅਧਿਆਪਕ ਨਾਲ ਵਿਆਹ ਕਰਨ ਤੋਂ ਬਾਅਦ ਛੱਡੀ ਫ਼ਿਲਮੀ ਦੁਨੀਆਂ

Written by  Aaseen Khan   |  July 23rd 2019 01:55 PM  |  Updated: July 23rd 2019 01:55 PM

ਹੁਣ ਅਜਿਹੀ ਦਿਸਦੀ ਹੈ ਸਲਮਾਨ ਖ਼ਾਨ ਦੀ ਇਹ ਅਦਾਕਾਰਾ,ਯੋਗਾ ਅਧਿਆਪਕ ਨਾਲ ਵਿਆਹ ਕਰਨ ਤੋਂ ਬਾਅਦ ਛੱਡੀ ਫ਼ਿਲਮੀ ਦੁਨੀਆਂ

ਸਲਮਾਨ ਖ਼ਾਨ ਨਾਲ ਸੁਪਰਹਿੱਟ ਫ਼ਿਲਮ 'ਤੇਰੇ ਨਾਮ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਭੂਮਿਕਾ ਚਾਵਲਾ ਸਭ ਨੂੰ ਯਾਦ ਤਾਂ ਹੋਣਗੇ ਹੀ। ਗੁਰਦਾਸ ਮਾਨ ਨਾਲ ਪੰਜਾਬੀ ਫ਼ਿਲਮ ਯਾਰੀਆਂ 'ਚ ਨਜ਼ਰ ਆ ਚੁੱਕੀ ਭੂਮਿਕਾ ਚਾਵਲਾ ਪੰਜਾਬੀ ਅਤੇ ਬਾਲੀਵੁੱਡ ਤੋਂ ਇਲਾਵਾ ਤਾਮਿਲ, ਤੇਲਗੂ ਭਾਸ਼ਾਵਾਂ 'ਚ ਵੀ ਫ਼ਿਲਮਾਂ ਕਰ ਚੁੱਕੇ ਹਨ। ਬਹੁਤ ਸਾਰੀਆਂ ਹਿੱਟ ਫ਼ਿਲਮਾਂ ਦੇਣ ਦੇ ਬਾਵਜੂਦ ਭੂਮਿਕਾ ਹੁਣ ਸਿਲਵਰ ਸਕਰੀਨ ਤੋਂ ਗਾਇਬ ਰਹਿੰਦੇ ਹਨ।

bhumika chawla bhumika chawla

ਹੁਣ ਭੂਮਿਕਾ ਚਾਵਲਾ ਵਿਆਹ ਕਰਵਾ ਕੇ ਘਰ ਗ੍ਰਹਸਥੀ ਵਾਲਾ ਜੀਵਨ ਬਤੀਤ ਕਰ ਹਨ। ਥੋੜੇ ਸਮੇਂ ਪਹਿਲਾਂ ਭੂਮਿਕਾ ਨੂੰ ਮੁੰਬਈ 'ਚ ਇੱਕ ਥੀਏਟਰ ਦੇ ਸਾਹਮਣੇ ਦੇਖਿਆ ਗਿਆ ਸੀ। ਉਹ ਆਪਣੇ 5 ਸਾਲ ਦੇ ਪੁੱਤਰ ਦੇ ਨਾਲ ਦੇਖੇ ਗਏ ਸਨ। 40 ਸਾਲ ਦੀ ਇਸ ਐਕਟਰੈੱਸ ਨੇ ਮਾਡਲਿੰਗ ਤੋਂ ਸ਼ੁਰੂਆਤ ਕੀਤੀ ਅਤੇ ਪਹਿਲੀ ਹੀ ਬਾਲੀਵੁੱਡ ਫ਼ਿਲਮ 'ਤੇਰੇ ਨਾਮ' ਨਾਲ ਬਹੁਤ ਵੱਡਾ ਨਾਮ ਬਣ ਗਿਆ। ਪੰਜਾਬੀ ਪਰਿਵਾਰ 'ਚ ਪੈਦਾ ਹੋਈ ਭੂਮਿਕਾ ਚਾਵਲਾ ਦੀ ਪਹਿਲੀ ਫ਼ਿਲਮ Yuvakudu ਸੀ,ਜਿਹੜੀ ਤੇਲਗੂ ਭਾਸ਼ਾ 'ਚ ਸੀ। 2001 'ਚ ਆਈ ਫ਼ਿਲਮ 'ਕੁਸ਼ੀ' ਲਈ ਉਹਨਾਂ ਨੂੰ ਫ਼ਿਲਮ ਫੇਅਰ ਅਵਾਰਡ ਵੀ ਮਿਲਿਆ ਸੀ।

bhumika chawla bhumika chawla

2003 'ਚ ਆਈ ਫ਼ਿਲਮ 'ਤੇਰੇ ਨਾਮ' ਉਸ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣੀ ਸੀ। ਦਰਸ਼ਕਾਂ ਨੇ ਸਲਮਾਨ ਦੇ ਕੰਮ ਦੇ ਨਾਲ ਭੂਮਿਕਾ ਦੀ ਅਦਾਕਾਰੀ ਨੂੰ ਵੀ ਖ਼ੂਬ ਸਰਾਹਿਆ ਸੀ।ਇਸ ਤੋਂ ਬਾਅਦ ਤਾਂ ਭੂਮਿਕਾ ਦੇ ਕੋਲ ਕਈ ਹਿੰਦੀ ਫਿਲਮਾਂ ਦੇ ਆਫਰ ਆਉਣ ਲੱਗੇ। ਸਾਲ 2004 ਵਿੱਚ ਭੂਮਿਕਾ ਨੇ ਅਭਿਸ਼ੇਕ ਬੱਚਨ ਦੇ ਨਾਲ ਫਿਲਮ 'ਰਨ' ਵਿੱਚ ਕੰਮ ਕੀਤਾ,ਪਰ ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਕੁੱਝ ਖਾਸ ਕਮਾਲ ਨਹੀਂ ਦਿਖਾ ਸਕੀ।bhumika chawla

ਇਸ ਫ਼ਿਲਮ ਤੋਂ ਬਾਅਦ ਭੂਮਿਕਾ ਨੂੰ ਫ਼ਿਲਮ 'ਸਿਲਸਿਲੇ' ਅਤੇ 'ਦਿਲ ਜੋ ਵੀ ਕਹੇ' ਵਿੱਚ ਫਿਰ ਤੋਂ ਸਲਮਾਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ । ਪਰ ਦੋਨੇ ਹੀ ਫ਼ਿਲਮਾਂ ਬੁਰੀ ਤਰ੍ਹਾਂ ਫਲਾਪ ਹੋਈਆਂ। ਬਾਲੀਵੁੱਡ ਵਿੱਚ ਫਲਾਪ ਹੁੰਦੀਆਂ ਫਿਲਮਾਂ ਵੇਖ ਭੂਮਿਕਾ ਨੇ ਫਿਰ ਤੋਂ ਤੇਲੁਗੁ ਫ਼ਿਲਮਾਂ ਦੇ ਵੱਲ ਰੁਖ ਕੀਤਾ। ਉੱਥੇ ਉਨ੍ਹਾਂ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਜੋ ਕਾਫ਼ੀ ਹਿਟ ਸਾਬਿਤ ਹੋਈਆਂ। ਪਰ ਸ਼ਾਇਦ ਬਾਲੀਵੁੱਡ ਉਨ੍ਹਾਂ ਦੇ ਲਈ ਨਹੀਂ ਬਣਿਆ ਸੀ। ਵੱਡੇ ਸੁਪਰਸਟਾਰਸ ਦੇ ਨਾਲ ਕੰਮ ਕਰਨ ਦੇ ਬਾਵਜੂਦ ਭੂਮਿਕਾ ਦਾ ਸਿੱਕਾ ਨਹੀਂ ਚੱਲ ਸਕਿਆ।

ਹੋਰ ਵੇਖੋ  :ਵਿਦੇਸ਼ਾਂ 'ਚ ਪੱਕੇ ਹੋਣ ਦੇ ਸੰਘਰਸ਼ ਦੇ ਨਾਲ ਨਾਲ ਢਿੱਡੀ ਪੀੜਾਂ ਪਾਉਣ ਆ ਰਹੀ ਹੈ ਫ਼ਿਲਮ 'ਚੱਲ ਮੇਰਾ ਪੁੱਤ',ਟਰੇਲਰ ਹੋਇਆ ਰਿਲੀਜ਼

bhumika chawla bhumika chawla

ਉਹਨਾਂ ਦੀ ਪਰਸਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਯੋਗਾ ਦੀਆਂ ਕਲਾਸਾਂ ਲਿਆ ਕਰਦੇ ਸਨ। ਇਸ ਦੌਰਾਨ ਉਹਨਾਂ ਨੂੰ ਆਪਣੇ ਯੋਗਾ ਦੇ ਅਧਿਆਪਕ ਭਰਤ ਨਾਲ ਪਿਆਰ ਹੋ ਗਿਆ ਅਤੇ 4 ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਨਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਸੱਤ ਸਾਲ ਬਾਅਦ 2014 'ਚ ਭੂਮਿਕਾ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਫ਼ਿਲਮੀ ਦੁਨੀਆਂ ਤੋਂ ਦੂਰ ਹੁਣ ਇਹ ਅਦਾਕਾਰ ਆਪਣੇ ਪਰਿਵਾਰ ਨਾਲ ਜੀਵਨ ਬਤੀਤ ਕਰ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network