ਦੋ ਵਾਰ ਤਲਾਕਸ਼ੁਦਾ ਕਰਣ ਸਿੰਘ ਗਰੋਵਰ ਦੇ ਨਾਲ ਵਿਆਹ ਲਈ ਇਸ ਤਰ੍ਹਾਂ ਮਾਪਿਆਂ ਨੂੰ ਮਨਾਉਣ ‘ਚ ਕਾਮਯਾਬ ਹੋਈ ਸੀ ਅਦਾਕਾਰਾ ਬਿਪਾਸ਼ਾ ਬਾਸੂ

written by Shaminder | February 15, 2022

ਬਿਪਾਸ਼ਾ ਬਾਸੂ  (Bipasha Basu ) ਅਤੇ ਕਰਣ ਸਿੰਘ ਗਰੋਵਰ (Karan Singh Grover)  ਨੇ ਬੀਤੇ ਦਿਨ ਵੈਲੇਂਟਾਈਨ ਡੇ ਮਨਾਇਆ । ਇਸ ਮੌਕੇ ‘ਤੇ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਵਾਇਰਲ ਹੋ ਰਹੇ ਹਨ । ਅੱਜ ਅਸੀਂ ਤੁਹਾਨੂੰ ਇਸ ਜੋੜੀ ਦੀ ਲਵ ਸਟੋਰੀ ਅਤੇ ਵਿਆਹ ਬਾਰੇ ਦੱਸਾਂਗੇ ਕਿ ਕਿਵੇਂ ਦੋਵਾਂ ਲਈ ਵਿਆਹ ਕਰਵਾਉਣਾ ਏਨਾਂ ਅਸਾਨ ਨਹੀਂ ਸੀ ਕਿਉਂਕਿ ਦੋਵਾਂ ਦਾ ਵਿਆਹ ਆਮ ਵਿਆਹਾਂ ਦੇ ਨਾਲੋਂ ਵੱਖਰਾ ਸੀ । ਬਿਪਾਸ਼ਾ ਦੇ ਨਾਲ ਵਿਆਹ ਤੋਂ ਪਹਿਲਾਂ ਕਰਣ ਸਿੰਘ ਗਰੋਵਰ ਦਾ ਦੋ ਵਾਰ ਤਲਾਕ ਹੋਇਆ ਸੀ । ਜਿਸ ਕਾਰਨ ਅਦਾਕਾਰਾ ਨੂੰ ਇਸ ਵਿਆਹ ਦੇ ਲਈ ਆਪਣੇ ਘਰ ਵਾਲਿਆਂ ਨੂੰ ਮਨਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਸੀ । ਅਦਾਕਾਰਾ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਉਸ ਦੇ ਮਾਪਿਆਂ ਨੇ ਕਰਣ ਦੇ ਨਾਲ ਵਿਆਹ ਕਰਨ ‘ਤੇ ਕਈ ਵਾਰ ਇਤਰਾਜ਼ ਜਤਾਇਆ ਸੀ ।

Bipasha Basu

 

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਨੇ ਆਪਣੇ ਪਤੀ ਅਤੇ ਬੇਟੇ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਪਰ ਇਸ ਦੇ ਬਾਵਜੂਦ ਦੋਵਾਂ ਨੇ 2016 ‘ਚ ਵਿਆਹ ਕਰਵਾ ਲਿਆ ਸੀ । ਕਰਣ ਸਿੰਘ ਗਰੋਵਰ ਇਸ ਤੋਂ ਪਹਿਲਾਂ ਸ਼੍ਰਧਾ ਨਿਗਮ ਅਤੇ ਦੂਜੀ ਵਾਰ ਜੈਨੀਫਰ ਵਿੰਗੇਟ ਦੇ ਨਾਲ ਵਿਆਹ ਕਰਵਾਇਆ ਸੀ ਪਰ ਇਹ ਦੋਵੇਂ ਵਿਆਹ ਨਾਕਾਮ ਰਹੇ ਸਨ । ਪਰ ਹੁਣ ਬਿਪਾਸ਼ਾ ਅਤੇ ਕਰਣ ਹੈਪੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਹਨ ।ਬਿਪਾਸ਼ਾ ਨੇ ਕਰਣ ਦੇ ਨਾਲ ਵਿਆਹ ਲਈ ਆਪਣੇ ਮਾਪਿਆਂ ਦੇ ਇਤਰਾਜ਼ ਬਾਰੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ‘ਕਿਸੇ ਦਾ ਵਿਆਹ ਟੁੱਟਣਾ ਇਹ ਸਾਬਿਤ ਨਹੀਂ ਕਰਦਾ ਕਿ ਉਹ ਇਨਸਾਨ ਗਲਤ ਹੈ।

bipasaha basu ,, image From instagram

ਅਜਿਹੇ ‘ਚ ਕਿਸੇ ਦਾ ਵਿਆਹ ਟੁੱਟ ਜਾਂਦਾ ਹੈ ਤਾਂ ਉਸ ਦੀ ਅਲੋਚਨਾ ਨਹੀਂ ਕਰਨੀ ਚਾਹੀਦੀ। ਖੁਦ ਦੇ ਲਈ ਮੈਂ ਆਪਣੇ ਮਾਪਿਆਂ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਮੇਰਾ ਕਿਸੇ ਦੇ ਨਾਲ ਸਬੰਧ ਸੀ ਤਾਂ ਉਹ ਕਰਣ ਦੇ ਟੁੱਟੇ ਵਿਆਹਾਂ ਦੇ ਨਾਲੋਂ ਵੀ ਬਹੁਤ ਜ਼ਿਆਦਾ ਲੰਮਾ ਸੀ । ਇਸ ਤਰ੍ਹਾਂ ਬਿਪਾਸ਼ਾ ਨੇ ਆਪਣੇ ਮਾਪਿਆਂ ਨੂੰ ਕਰਣ ਦੇ ਨਾਲ ਵਿਆਹ ਲਈ ਰਾਜ਼ੀ ਕਰ ਲਿਆ ਸੀ । ਇਸ ਤੋਂ ਪਹਿਲਾਂ ਬਿਪਾਸ਼ਾ ਬਾਸੂ ਜਾਨ ਅਬ੍ਰਾਹਮ ਦੇ ਨਾਲ ਰਿਲੇਸ਼ਨ ‘ਚ ਸੀ । ਕਈ ਵਾਰ ਉਨ੍ਹਾਂ ਦਾ ਨਾਂਅ ਦੀਨੋ ਮੋਰੀਆ ਦੇ ਨਾਲ ਵੀ ਜੁੜਿਆ ਸੀ । ਦੋਵੇਂ ਬਹੁਤ ਵਧੀਆ ਦੋਸਤ ਸਨ ।

 

 

View this post on Instagram

 

A post shared by Voompla (@voompla)

 

You may also like