ਕੀ ਦਿਵਿਆ ਦੱਤਾ ਨੂੰ ਦੇਣਾ ਪਵੇਗਾ ਲਾਕਡਾਊਨ ਦਾ ਸ਼ਗਨ ! ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਪ੍ਰਤੀਕਰਮ

Written by  Shaminder   |  July 27th 2020 01:33 PM  |  Updated: July 27th 2020 01:33 PM

ਕੀ ਦਿਵਿਆ ਦੱਤਾ ਨੂੰ ਦੇਣਾ ਪਵੇਗਾ ਲਾਕਡਾਊਨ ਦਾ ਸ਼ਗਨ ! ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਪ੍ਰਤੀਕਰਮ

ਅਦਾਕਾਰਾ ਤਾਪਸੀ ਪਨੂੰ ਅਤੇ ਪੂਜਾ ਬੱਤਰਾ ਤੋਂ ਬਾਅਦ ਹੁਣ ਬਿਜਲੀ ਦੇ ਬਿੱਲ ਨੇ ਅਦਾਕਾਰਾ ਦਿਵਿਆ ਦੱਤਾ ਦੇ ਹੋਸ਼ ਉਡਾ ਦਿੱਤੇ ਹਨ । ਉਨ੍ਹਾਂ ਦੇ ਘਰ ਦਾ ਇਸ ਮਹੀਨੇ ਦਾ ਬਿਜਲੀ ਦਾ ਬਿੱਲ 51 ਹਜ਼ਾਰ ਰੁਪਏ ਆਇਆ ਹੈ । ਜਿਸ ਤੋਂ ਬਾਅਦ ਅਦਾਕਾਰਾ ਦੇ ਬਿੱਲ ਨੂੰ ਵੇਖ ਕੇ ਹੋਸ਼ ਉੇੱਡ ਗਏ ਹਨ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਟਾਟਾ ਪਾਵਰ ਕਾਮ ਨੂੰ ਜ਼ਿਆਦਾ ਬਿੱਲ ਚਾਰਜ ਦੀ ਸ਼ਿਕਾਇਤ ਕੀਤੀ ਹੈ ।

https://twitter.com/divyadutta25/status/1287260809546985473

ਉਨ੍ਹਾਂ ਨੇ ਟਵੀਟ ‘ਚ ਲਿਖਿਆ ‘ ਡਿਅਰ ਟਾਟਾ ਪਾਵਰ ਇਹ ਕੀ ਹੋ ਰਿਹਾ ਹੈ । ਇੱਕ ਮਹੀਨੇ ਦਾ ਬਿੱਲ 51,000 ਸ਼ਗਨ ਦੇਣਾ ਹੈ ਕੀ ਲਾਕਡਾਊਨ ਦਾ । ਕਿਰਪਾ ਕਰਕੇ ਇਸ ਨੂੰ ਠੀਕ ਕਰੋ’। ਲਾਕਡਾਊਨ ਦੇ ਦੌਰਾਨ ਪਿਛਲੇ ਮਹੀਨੇ ਬਾਲੀਵੁੱਡ ਦੀਆਂ ਹੋਰ ਕਈ ਹਸਤੀਆਂ ਨੇ ਵੀ ਬਿਜਲੀ ਦੇ ਬਿੱਲ ਦਾ ਮੁੱਦਾ ਚੁੱਕਿਆ ਸੀ ।

https://www.instagram.com/p/CC2_o4xnZlr/

ਅਦਾਕਾਰਾ ਤਾਪਸੀ ਪਨੂੰ ਨੇ ਜੂਨ ਦੇ ਮਹੀਨੇ ‘ਚ ਆਪਣੇ ਬਿਜਲੀ ਬਿੱਲ ‘ਚ ਵਾਧੇ ਬਾਰੇ ਸ਼ਿਕਾਇਤ ਕੀਤੀ ਸੀ ।ਜਿੱਥੇ ਆਮ ਲੋਕਾਂ ਨੂੰ ਬਿਜਲੀ ਦੇ ਵਧੇ ਬਿੱਲਾਂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸੈਲੀਬ੍ਰੇਟੀਜ਼ ਵੀ ਇਸ ਤੋਂ ਪਰੇਸ਼ਾਨ ਹਨ । ਬੀਤੇ ਦਿਨੀਂ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਵੀ ਬਿਜਲੀ ਦੇ ਬਿੱਲ ਨੂੰ ਲੈ ਕੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ ।

https://www.instagram.com/p/CCfuRAOn6wz/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network