ਕੋਰੋਨਾ ਵਾਇਰਸ ਕਾਰਨ ਅਦਾਕਾਰਾ ਗੀਤਾ ਬਹਿਲ ਦਾ ਦਿਹਾਂਤ

written by Shaminder | May 03, 2021

ਕੋਰੋਨਾ ਵਾਇਰਸ ਦਾ ਕਹਿਰ ਦੇਸ਼ ‘ਚ ਵੱਧਦਾ ਜਾ ਰਿਹਾ ਹੈ ।ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਝ ਜਾ ਰਹੀ ਹੈ । ਹੁਣ ਤੱਕ ਹਜ਼ਾਰਾਂ ਲੋਕ ਇਸ ਵਾਇਰਸ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ । ਜਦੋਂ ਕਿ ਵੱਡੀ ਗਿਣਤੀ ‘ਚ ਲੋਕ ਇਸ ਵਾਇਰਸ ਦੇ ਨਾਲ ਜੂਝ ਰਹੇ ਹਨ । ਅਦਾਕਾਰਾ ਗੀਤਾ ਬਹਿਲ ਦੀ ਵੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ ।

geeta behal Image From Geeta Behal Film Do Premee

ਹੋਰ ਪੜ੍ਹੋ : ਵੀਡੀਓ ਸ਼ੇਅਰ ਕਰਕੇ ਸਨੀ ਲਿਓਨੀ ਨੇ ਦੱਸੇ ਹੈਪੀ ਮੈਰਿਡ ਲਾਈਫ ਦੇ ਟਿਪਸ

geeta behal Image From Geeta Behal Film Do Premee

ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਜਿਸ ਤੋਂ ਬਾਅਦ ਸਭ ਨੇ ਆਪਣੇ ਆਪ ਨੂੰ ਘਰ ‘ਚ ਹੀ ਆਈਸੋਲੇਟ ਕਰ ਲਿਆ ਸੀ । ਘਰ ਦੇ ਬਾਕੀ ਮੈਂਬਰ ਤਾਂ ਇਸ ਬਿਮਾਰੀ ਤੋਂ ਉੱਭਰ ਗਏ ਸਨ ਪਰ ਗੀਤਾ ਦੀ ਹਾਲਤ ਖਰਾਬ ਹੋ ਗਈ ਸੀ ।

geeta behal Image From Geeta Behal Film Do Premee

ਗੀਤਾ ਬਹਿਲ ਨੂੰ 19 ਅਪ੍ਰੈਲ ਨੂੰ ਮੁੰਬਈ ਦੇ ਜੁਹੂ ਸਥਿਤ ਕ੍ਰਿਟੀਕੇਅਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ 80  ਤੇ 90 ਦੇ ਦਹਾਕੇ 'ਚ ਕਈ ਫਿਲਮਾਂ 'ਚ ਹੀਰੋਇਨ ਦੇ ਤੌਰ 'ਤੇ ਕੰਮ ਕਰਨ ਵਾਲੇ ਅਦਾਕਾਰ ਰਵੀ ਬਹਿਲ ਦੀ ਭੈਣ ਸੀ। ਗੀਤਾ ਦੇ ਭਰਾ ਰਵੀ ਬਹਿਲ, ਉਨ੍ਹਾਂ ਦੀ  ਮਾਂ ਤੇ ਘਰ 'ਚ ਕੰਮ ਕਰਨ ਵਾਲੀ ਬਾਈ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਸਨ ਪਰ ਘਰ 'ਚ ਆਇਸੋਲੇਸ਼ਨ 'ਚ ਰਹਿੰਦਿਆਂ ਇਹ ਤਿੰਨੇ ਹੀ ਇਸ ਬਿਮਾਰੀ ਤੋਂ 9 ਤੋਂ 10 ਦਿਨਾਂ 'ਚ ਉੱਭਰ ਗਏ ਸਨ। ਪਰ ਵਿਗੜਦੀ ਹਾਲਤ ਦੇ 26 ਅਪ੍ਰੈਲ ਨੂੰ ਗੀਤਾ ਨੂੰ ਆਈਸੀਯੂ 'ਚ ਸ਼ਿਫਟ ਕੀਤਾ ਗਿਆ ਸੀ। ਉਨ੍ਹਾਂ ਦੀ ਹਾਲਤ ਹੋਰ ਵਿਗੜ ਜਾਣ ਤੇ ਦੋ ਦਿਨ ਪਹਿਲਾਂ ਹੀ ਵੈਂਟੀਲੇਟਰ 'ਤੇ ਰੱਖਿਆ ਸੀ।

 

You may also like