ਲਾਈਵ ਸੈਸ਼ਨ ਦੌਰਾਨ ਨਿਊਡ ਹੋਈ ਅਦਾਕਾਰਾ ਗਹਿਨਾ ਵਸ਼ਿਸ਼ਟ, ਅਡਲਟ ਅਤੇ ਆਮ ਫ਼ਿਲਮਾਂ ‘ਚ ਦੱਸਿਆ ਅੰਤਰ

written by Shaminder | August 04, 2021

ਗਹਿਨਾ ਵਸ਼ਿਸ਼ਟ ਜੋ ਕਿ ਰਾਜ ਕੁੰਦਰਾ ਦੀਆਂ ਅਸ਼ਲੀਲ ਫ਼ਿਲਮਾਂ ਬਨਾਉਣ ਦੇ ਮਾਮਲੇ ‘ਚ ਜਾਂਚ ਦੇ ਘੇਰੇ ‘ਚ ਆਈ ਹੈ ।ਜਿਸ ਤੋਂ ਬਾਅਦ ਉਸ ਨੇ ਅਡਲਟ ਫ਼ਿਲਮਾਂ ਅਤੇ ਆਮ ਫ਼ਿਲਮਾਂ ‘ਚ ਅੰਤਰ ਨੂੰ ਦੱਸਿਆ ਹੈ । ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਦੇ ਲਈ ਲਾਈਵ ਸੈਸ਼ਨ ਕੀਤਾ । ਇਸ ਲਾਈਵ ਸੈਸ਼ਨ ਦੌਰਾਨ ਉਹ ਅਡਲਟ ਫ਼ਿਲਮਾਂ ਅਤੇ ਆਮ ਫ਼ਿਲਮਾਂ ‘ਚ ਅੰਤਰ ਨੂੰ ਦੱਸਦੀ ਹੋਈ ਦਿਖਾਈ ਦੇ ਰਹੀ ਹੈ ।

Gehana Image From Instagram

ਹੋਰ ਪੜ੍ਹੋ : ਯੋ ਯੋ ਹਨੀ ਸਿੰਘ ਖਿਲਾਫ ਪਤਨੀ ਸ਼ਾਲਿਨੀ ਨੇ ਘਰੇਲੂ ਹਿੰਸਾ ਦਾ ਮਾਮਲਾ ਕਰਵਾਇਆ ਦਰਜ਼ 

Gehana Image From Instagram

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਹਿਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਕੱਪੜਿਆਂ ਤੋਂ ਬਿਨਾਂ ਜਿਉਂਦੀ ਹਾਂ, ਇਸ ਵੀਡੀਓ ‘ਚ ਬਿਨਾਂ ਕੱਪੜੇ ਦੇ, ਪਰ ਕੋਈ ਨਹੀਂ ਦੱਸ ਰਿਹਾ ਕਿ ਇਹ ਇੱਕ ਪੌਰਨ ਹੈ ।ਪਰ ਜਦੋਂ ਮੈਂ ਸਾਰੇ ਕੱਪੜੇ ਪਾਉਂਦੀ ਹਾਂ, ਕੁਝ ਲੋਕ ਪੌਰਨ ਦਾ ਦਾਅਵਾ ਕਰਦੇ ਹਨ। ਪਖੰਡ ਦੀ ਹੱਦ ਹੈ’।

Gehna Image From Instagram

ਗਹਿਨਾ ਵਸ਼ਿਸ਼ਟ ਇਸ ਵੀਡੀਓ ‘ਚ ਦੱਸ ਰਹੀ ਹੈ ਕਿ ‘ਮੈਂ ਬਿਨਾਂ ਕੱਪੜਿਆਂ ਦੇ ਲਾਈਵ ਹਾਂ, ਮੈਂ ਇਸ ਵੀਡੀਓ ‘ਚ ਕੋਈ ਕੱਪੜਾ ਨਹੀਂ ਪਾਇਆ ਹੈ ।ਇਸ ਵੀਡੀਓ ‘ਤੇ ਉਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ।

 

View this post on Instagram

 

A post shared by Gehana Vasisth (@gehana_vasisth)

ਦੱਸ ਦਈਏ ਕਿ ਰਾਜ ਕੁੰਦਰਾ ਵੱਲੋਂ ਅਸ਼ਲੀਲ ਸੀਡੀ ਦੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਰਾਜ ਕੁੰਦਰਾ ਨੂੰ ਗ੍ਰਿਫਤਾਰ ਕਰ ਲਿਆ ਸੀ । ਇਸ ਮਾਮਲੇ ‘ਚ ਗਹਿਨਾ ਵਸ਼ਿਸ਼ਟ ਦਾ ਨਾਮ ਵੀ ਸ਼ਾਮਿਲ ਹੈ । ਗਹਿਨਾ ਵਸ਼ਿਸ਼ਟ ਇਸ ਮਾਮਲੇ ‘ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੀ ਹੈ ।

0 Comments
0

You may also like