ਪੂਜਾ ਕਰਦੇ ਹੋਏ ਅਦਾਕਾਰਾ ਕਾਜੋਲ ਦੀ ਆਪਣੀ ਭੈਣ ਨਾਲ ਹੋਈ ਲੜਾਈ, ਵੀਡੀਓ ਵਾਇਰਲ

written by Rupinder Kaler | October 20, 2021

ਕਾਜੋਲ (Kajol) ਏਨੀਂ ਦਿਨੀਂ ਆਪਣੀਆਂ ਵੀਡੀਓ ਕਾਰਕੇ ਕਾਫੀ ਚਰਚਾ ਵਿੱਚ ਹੈ । ਇਸ ਵੀਡੀਓ ਵਿੱਚ ਕਾਜੋਲ ਆਪਣੀ ਭੈਣ ਨਾਲ ਲੜਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਤਨਿਸ਼ਾ (Tanishaa Mukerji) ਅਤੇ ਕਾਜੋਲ ਇੱਕ ਦੂਜੇ ਨਾਲ ਬਹਿਸਦੇ ਹੋਈ ਨਜ਼ਰ ਆ ਰਹੀ ਹੈ ।

Pic Courtesy: Instagram

ਹੋਰ ਪੜ੍ਹੋ :

Simiran Kaur Dhadli ਦਾ ਪੁਰਾਣਾ ਇੰਸਟਾਗ੍ਰਾਮ ਆਊਂਟ ਇੱਕ ਵਾਰ ਫਿਰ ਹੋਇਆ ਸ਼ੁਰੂ, ‘ਲਾਹੂ ਦੀ ਆਵਾਜ਼’ ਗਾਣੇ ਕਰਕੇ ਅਕਾਊਂਟ ਨੂੰ ਕਰ ਦਿੱਤਾ ਸੀ ਬੰਦ

Pic Courtesy: Instagram

ਇਹ ਝਗੜਾ ਇਸ ਕਦਰ ਵੱਧ ਜਾਂਦਾ ਹੈ ਕਿ ਦੋਹਾਂ ਨੂੰ ਚੁੱਪ ਕਰਵਾਉਣ ਲਈ ਉਹਨਾਂ ਦੀ ਮਾਂ ਨੂੰ ਵਿੱਚ ਆਉਣਾ ਪੈ ਜਾਂਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੁਰਗਾ ਪੂਜਾ ਦਾ ਤਿਉਹਾਰ ਕਾਜੋਲ (Kajol)  ਧੂਮ-ਧਾਮ ਨਾਲ ਮਨਾਉਂਦੀ ਹੈ । ਇਸ ਪੂਜਾ ਵਿੱਚ ਕਾਜੋਲ ਦਾ ਪਰਿਵਾਰ ਤੇ ਰਿਸ਼ਤੇਦਾਰ ਹਿੱਸਾ ਲੈਂਦੇ ਹਨ । ਇਸ ਸਭ ਦੇ ਚਲਦੇ ਦੋਹਾਂ ਭੈਣਾਂ ਦੇ ਝਗੜੇ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ।

ਕਾਜੋਲ ਆਪਣੀ ਭੈਣ (Tanishaa Mukerji) ਨੂੰ ਕਹਿੰਦੀ ਹੈ ਸ਼ਟ ਅਪ । ਇਸ ਦੌਰਾਨ ਕਾਜੋਲ (Kajol)  ਦੀ ਭੈਣ (Tanishaa Mukerji) ਕੁਝ ਬੋਲਣ ਲੱਗਦੀ ਹੈ ਤਾਂ ਉਸ ਦੀ ਮਾਂ ਉਸ (Tanishaa Mukerji)ਨੂੰ ਚੁੱਪ ਕਰਵਾ ਦਿੰਦੀ ਹੈ । ਇਸ ਵੀਡੀਓ ’ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

You may also like