ਅਦਾਕਾਰਾ ਕਰੀਨਾ ਕਪੂਰ ਨੇ ਪਹਿਲੀ ਵਾਰ ਦਿਖਾਇਆ ਆਪਣੇ ਛੋਟੇ ਬੇਟੇ ਦਾ ਚਿਹਰਾ, ਵੀਡੀਓ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

written by Shaminder | August 13, 2021

ਅਦਾਕਾਰਾ ਕਰੀਨਾ ਕਪੂਰ  (Kareena Kapoor Khan ) ਦੀਆਂ ਆਪਣੇ ਛੋਟੇ ਬੇਟੇ ਜੇਹ ਦੇ ਨਾਲ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੇਹ ਨੂੰ ਸੈਫ ਅਲੀ ਖ਼ਾਨ ਨੇ ਆਪਣੀ ਗੋਦ ‘ਚ ਚੁੱਕਿਆ ਹੋਇਆ ਹੈ । ਸੋਸ਼ਲ ਮੀਡੀਆ ‘ਤੇ ਜੇਹ ਦੀ ਪਹਿਲੀ ਝਲਕ ਵੇਖਣ ਲਈ ਹਰ ਕੋਈ ਉਤਾਵਲਾ ਸੀ । ਕਰੀਨਾ ਕਪੂਰ (Kareena Kapoor Khan ) ਦੇ ਉਸ ਦੇ ਬੇਟੇ ਨੂੰ ਉਸ ਵੇਲੇ ਸਪਾਟ ਕੀਤਾ ਗਿਆ ਜਦੋਂ ਉਹ ਆਪਣੇ ਪਿਤਾ ਰਣਧੀਰ ਕਪੂਰ ਦੇ ਘਰ ਪੁਹੁੰਚੀ ਸੀ ।

Kareena Kapoor Khan,-min

ਹੋਰ ਪੜ੍ਹੋ : ਅਦਾਕਾਰਾ ਨੀਤੀ ਟੇਲਰ ਨੇ ਵੈਡਿੰਗ ਐਨੀਵਰਸਿਰੀ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਪ੍ਰਸ਼ੰਸਕ ਦੇ ਰਹੇ ਵਧਾਈ

ਦੱਸ ਦਈਏ ਕਿ ਕਰੀਨਾ ਕਪੂਰ ਨੇ ਹੁਣ ਤੱਕ ਆਪਣੇ ਬੇਟੇ ਦੀ ਕੋਈ ਵੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਨਹੀਂ ਸੀ ਕੀਤੀ। ਪਰ ਜਦੋਂ ਆਪਣੇ ਬੇਟੇ ਦੇ ਨਾਲ ਉਹ ਨਜ਼ਰ ਆਈ ਤਾਂ ਫੋਟੋਗ੍ਰਾਫਰਸ ਉਸ ਦੇ ਪੁੱਤਰ ਦੀਆਂ ਤਸਵੀਰਾਂ ਆਪਣੇ ਕੈਮਰਿਆਂ ‘ਚ ਕੈਦ ਕਰਨ ਲੱਗ ਪਿਆ ।

 

View this post on Instagram

 

A post shared by Viral Bhayani (@viralbhayani)

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਕਰੀਨਾ ਨੇ ਦੂਜੇ ਬੇਟੇ ਨੂੰ ਜਨਮ ਦਿੱਤਾ ਸੀ । ਕਰੀਨਾ ਕਪੂਰ ਨੇ ਆਪਣੀ ਪ੍ਰੈਗਨੇਂਸੀ ਨੂੰ ਲੈ ਕੇ ਇੱਕ ਕਿਤਾਬ ਵੀ ਲਿਖੀ ਹੈ । ਜਿਸ ਦੇ ਨਾਮ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ ।

Kareena Kapoor pp-min

ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰੈਗਨੇਂਸੀ ਦੇ ਦੌਰਾਨ ਵੀ ਉਹ ਕਈ ਐਡ ਸ਼ੂਟ ਕਰਦੀ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਹ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ ।

 

0 Comments
0

You may also like