ਅਦਾਕਾਰਾ ਕਰਿਸ਼ਮਾ ਤੰਨਾ ਦਾ ਡਾਂਸ ਵੀਡੀਓ ਵਾਇਰਲ, ਪੰਜਾਬੀ ਗੀਤ 'ਤੇ ਡਾਂਸ ਕਰਦੀ ਆਈ ਨਜ਼ਰ

written by Shaminder | February 05, 2022

ਅਦਾਕਾਰਾ ਕਰਿਸ਼ਮਾ ਤੰਨਾ (Karishma Tanna )ਅੱਜ ਵਿਆਹ (Wedding) ਦੇ ਬੰਧਨ 'ਚ ਬੱਝਣ ਜਾ ਰਹੀ ਹੈ । ਇਸ ਤੋਂ ਪਹਿਲਾਂ ਉਸ ਦੇ ਡਾਂਸ ਵੀਡੀਓ  (Dance Video)ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ । ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਪੰਜਾਬੀ ਗੀਤ 'ਤੇ ਖੂਬ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ੳੇੁਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਵੀ ਉਸ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਲਈ ਵਧਾਈ ਦੇ ਰਹੇ ਹਨ । ਦੱਸ ਦਈਏ ਕਿ ਦੋਵਾਂ ਦੇ ਵਿਆਹ ਦੇ ਫੰਕਸ਼ਨ ਗੋਆ ਦੇ ਵਿੱਚ ਹੋ ਰਹੇ ਹਨ ।

Karishma Tanna

ਹੋਰ ਪੜ੍ਹੋ : ਜਾਣੋ ਕੌਣ ਸੀ ‘ਗੰਗੂਬਾਈ ਕਾਠਿਆਵਾੜੀ’, ਕਿਸ ਤਰ੍ਹਾਂ ਪਤੀ ਨੇ ਹੀ ਜਿਸਮਫਰੋਸ਼ੀ ਦੀ ਦਲਦਲ ‘ਚ ਧੱਕਿਆ ਸੀ

ਜਿੱਥੇ ਇਹ ਜੋੜੀ ਵਿਆਹ ਦੇ ਬੰਧਨ 'ਚ ਬੱਝੇਗੀ । ਇਸ ਤੋਂ ਪਹਿਲਾਂ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ 'ਚ ਅਦਾਕਾਰਾ ਆਪਣੇ ਹੋਣ ਵਾਲੇ ਪਤੀ ਦੇ ਨਾਲ ਮਹਿੰਦੀ ਸੁਕਾਉਂਦੀ ਹੋਈ ਨਜ਼ਰ ਆਈ ਸੀ । ਇਸ ਵਿਆਹ 'ਚ ਇੰਡਸਟਰੀ ਦੀਆਂ ਕਈ ਹਸਤੀਆਂ ਸ਼ਾਮਿਲ ਹੋਣਗੀਆਂ ।

Karishma Tanna

ਇਸ ਕਪਲ ਦੇ ਵਿਆਹ ਵਿੱਚ ਅਨੀਤਾ ਹਸਨੰਦਾਨੀ, ਰਿਧੀਮਾ ਪੰਡਿਤ ਅਤੇ ਏਕਤਾ ਕਪੂਰ ਵਰਗੇ ਕਈ ਮਸ਼ਹੂਰ ਸੈਲੇਬਸ ਦੇ ਸ਼ਾਮਲ ਹੋਣ ਦੀ ਉਮੀਂਦ ਹੈ। ਹਾਲਾਂਕਿ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਸਿਰਫ ਉਨ੍ਹਾਂ ਦਾ ਪਰਿਵਾਰ ਅਤੇ ਬਹੁਤ ਹੀ ਕਰੀਬੀ ਦੋਸਤ ਸ਼ਾਮਲ ਹੋਏ ਹਨ। ਕਰਿਸ਼ਮਾ ਅਤੇ ਵਰੁਣ ਨੇ ਆਪਣੇ ਵਿਆਹ ਨੂੰ ਸ਼ਾਨਦਾਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਹੈ ਪਰ ਇਸ ਦੇ ਨਾਲ ਹੀ ਕੋਵਿਡ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।

 

View this post on Instagram

 

A post shared by Voompla (@voompla)

 

You may also like