ਅਦਾਕਾਰਾ ਕੈਟਰੀਨਾ ਕੈਫ ਕੋਰੋਨਾ ਪਾਜ਼ੀਟਿਵ ਪਾਈ ਗਈ

written by Shaminder | April 07, 2021 10:41am

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹੁਣ ਤੱਕ ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਹੁਣ ਅਦਾਕਾਰਾ ਕੈਟਰੀਨਾ ਕੈਫ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀ ਕੀਤੀ ਹੈ ।

Katrina Image From Katrina Kaif's Instagram Account

ਹੋਰ ਪੜ੍ਹੋ :  ਹਰਸ਼ਦੀਪ ਕੌਰ ਦਾ ਬੇਟਾ ਹੋਇਆ ਇੱਕ ਮਹੀਨੇ ਦਾ, ਨਵੀਆਂ ਤਸਵੀਰਾਂ ਸ਼ੇਅਰ ਕਰਕੇ ਜਤਾਇਆ ਪਿਆਰ

Katrina Image From Katrina Kaif's Instagram Account

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਇਸ ਸਟੋਰੀ ‘ਚ ਆਪਣੇ ਸੰਪਰਕ ‘ਚ ਆਉਣ ਵਾਲੇ ਲੋਕਾਂ ਨੂੰ ਆਪਣਾ ਟੈਸਟ ਕਰਵਾੳੇੁਣ ਦੀ ਵੀ ਅਪੀਲ ਕੀਤੀ ਹੈ । ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ਕਿ ‘ "ਮੇਰੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ।

Katrina Image From Katrina Kaif's Instagram Account

ਮੈਂ ਤੁਰੰਤ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ ਅਤੇ ਹੋਮ ਕਵਾਰੰਟੀਨ 'ਚ ਰਹਾਂਗੀ।"ਉਨ੍ਹਾਂ ਕਿਹਾ, “ਮੈਂ ਆਪਣੇ ਡਾਕਟਰਾਂ ਦੀ ਸਲਾਹ ਨਾਲ ਸਾਰੇ ਸੁਰੱਖਿਆ ਪਰੋਟੋਕਾਲਾਂ ਦੀ ਪਾਲਣਾ ਕਰ ਰਹੀ ਹਾਂ।

 

View this post on Instagram

 

A post shared by Viral Bhayani (@viralbhayani)

ਮੈਂ ਆਪਣੇ ਸੰਪਰਕ ਵਿੱਚ ‘ਚ ਆਉਣ  ਵਾਲੇ ਸਾਰੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਤੁਰੰਤ ਆਪਣਾ ਟੈਸਟ ਕਰਵਾਉਣ। ਤੁਹਾਡੇ ਪਿਆਰ ਅਤੇ ਸਮਰਥਨ ਲਈ ਧੰਨਵਾਦ। ਸੁਰੱਖਿਅਤ ਰਹੋ ਅਤੇ ਆਪਣੀ ਦੇਖਭਾਲ ਕਰੋ।”

You may also like