ਅਦਾਕਾਰਾ ਕਿਸ਼ੋਰੀ ਸ਼ਹਾਣੇ ਵਿੱਜ ਸੜਕ ਹਾਦਸੇ ਦੀ ਸ਼ਿਕਾਰ, ਅਦਾਕਾਰਾ ਨੇ ਹਾਦਸੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | February 07, 2022

ਅਦਾਕਾਰਾ ਕਿਸ਼ੋਰੀ ਸ਼ਹਾਣੇ  ਵਿੱਜ ( Kishori Shahane Vij)ਨਾਲ ਇੱਕ ਸੜਕ ਹਾਦਸਾ (Road Accident )ਵਾਪਰਿਆ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ ।ਇਸ ਹਾਦਸੇ ਚ ਅਦਾਕਾਰਾ ਤੇ ਉਸ ਦਾ ਪਰਿਵਾਰ ਵਾਲ-ਵਾਲ ਬਚਿਆ ਹੈ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਟਰੱਕ ਅਦਾਕਾਰਾ ਦੀ ਕਾਰ ਨੂੰ ਸਾਈਡ ਮਾਰਦਾ ਹੈ । ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ । ਪਰ ਰਾਹਤ ਦੀ ਖਬਰ ਇਹ ਰਹੀ ਕਿ ਕਾਰ 'ਚ ਸਵਾਰ ਅਦਾਕਾਰਾ 'ਤੇ ਉਸ ਦਾ ਪਰਿਵਾਰ ਬਚ ਗਿਆ ।

Kishori Shahane vij.jpg,. image From instagram

ਹੋਰ ਪੜ੍ਹੋ  : ਹਰਭਜਨ ਮਾਨ ਨੇ ਹਰਜੀਤ ਹਰਮਨ ਦੀ ਮਾਤਾ ਜੀ ਨਾਲ ਸਾਂਝਾ ਕੀਤਾ ਵੀਡੀਓ, ਪਸ਼ੰਸਕਾਂ ਨੂੰ ਆ ਰਿਹਾ ਪਸੰਦ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ 'ਸਾਡੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪਰ ਜ਼ਿੰਦਗੀਆਂ ਬਚ ਗਈਆਂ। ਪ੍ਰਮਾਤਮਾ ਦਾ ਸ਼ੁਕਰ ਹੈ, ਜਾਕੋ ਰਾਖੇ ਸਾਈਆਂ ਮਾਰ ਸਕੈ ਨਾ ਕੋਈ'। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਤੋਂ ਬਾਅਦ ਹਰ ਕੋਈ ਅਦਾਕਾਰਾ ਤੇ ਉੇਸ ਦੇ ਪਰਿਵਾਰ ਦੀ ਸੁੱਖ ਸਾਂਦ ਪੁੱਛ ਰਿਹਾ ਹੈ ।

Kishori Shahane vij.jpg,, image from instagram

ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ੳੇੁਹ ਟੀਵੀ ਸੀਰੀਅਲਾਂ ਤੋਂ ਇਲਾਵਾ ਕਿਸ਼ੋਰੀ ਸ਼ਹਾਣੇ ਨੇ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਉਸਨੇ ਕਰਮਾ, ਮੁੰਬਈ ਗੌਡਫਾਦਰ, ਹਫਤਾ ਬੰਦ, ਬੰਬ ਬਲਾਸਟ, ਫੇਅਰ, ਰੇਡ: ਦਿ ਡਾਰਕ ਸਾਈਡ, ਸੁਪਰਸਟਾਰ ਅਤੇ ਪੀਐਮ ਨਰਿੰਦਰ ਮੋਦੀ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕਿਸ਼ੋਰੀ ਸ਼ਹਾਣੇ ਵੀ ਮਰਾਠੀ ਸਿਨੇਮਾ ਦਾ ਮਸ਼ਹੂਰ ਚਿਹਰਾ ਰਹਿ ਚੁੱਕੀ ਹੈ। ਉਹ ਮਰਾਠੀ ਰਿਐਲਿਟੀ ਸ਼ੋਅ ਬਿੱਗ ਬੌਸ ੨ ਦਾ ਵੀ ਹਿੱਸਾ ਰਹਿ ਚੁੱਕੀ ਹੈ। ਇਸ ਹਾਦਸੇ ਤੋਂ ਬਾਅਦ ਅਦਾਕਾਰਾ ਬੁਰੀ ਤਰ੍ਹਾਂ ਡਰੀ ਹੋਈ ਹੈ ਅਤੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੀ ਨਹੀਂ ਥੱਕ ਰਹੀ ।

 

View this post on Instagram

 

A post shared by Kishori Shahane Vij (@kishorishahane)

 

You may also like