ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਪੰਜਾਬੀ ਗੀਤ ‘ਤੇ ਦਿੱਤੇ ਐਕਸਪ੍ਰੈਸ਼ਨ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਵੀਡੀਓ

written by Shaminder | April 21, 2021

ਅਦਾਕਾਰਾ ਮਾਧੁਰੀ ਦੀਕਸ਼ਿਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਪੰਜਾਬੀ ਗੀਤ ‘ਬਾਜਰੇ ਦਾ ਸਿੱਟਾ’ ਗੀਤ ਉਤੇ ਐਕਟ ਕਰਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਪ੍ਰਸ਼ੰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।

madhuri Image From Madhuri Dixit's Instagram

ਹੋਰ ਪੜ੍ਹੋ : ਕੋਰੋਨਾ ਨਾਲ ਪਹਿਲਾਂ ਮੀਕਾ ਸਿੰਘ ਦੀ ਭੂਆ ਤੇ ਫਿਰ ਭਾਬੀ ਦਾ ਹੋਇਆ ਦਿਹਾਂਤ

Madhuri Dixit Image From Mdhuri Dixit's Instagram

ਇਸ ਵੀਡੀਓ ਨੂੰ ਹੁਣ ਤੱਕ ਤਿੰਨ ਲੱਖ ਤੋਂ ਵੀ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ ।ਮਾਧੁਰੀ ਦੀਕਸ਼ਿਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਏਨੀਂ ਦਿਨੀਂ ਇੱਕ ਸ਼ੋਅ ਨੂੰ ਜੱਜ ਕਰ ਰਹੀ ਹੈ । ਇਸ ਸ਼ੋਅ ਤੋਂ ਉਨ੍ਹਾਂ ਦੇ ਵੀਡੀਓ ਲਗਾਤਾਰ ਵਾਇਰਲ ਹੁੰਦੇ ਰਹਿੰਦੇ ਹਨ ।

Image From Madhuri Dixit's Instagram

ਮਾਧੁਰੀ ਨੇ ਬਾਲੀਵੁੱਡ ਨੂੰ ‘ਤੇਜ਼ਾਬ’, ‘ਹਮ ਆਪਕੇ ਹੈਂ ਕੌਣ’ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀਆਂ ਫ਼ਿਲਮਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹ ਆਖਰੀ ਵਾਰ ਫ਼ਿਲਮ ‘ਕਲੰਕ’ ਅਤੇ ਫਿਲਮ ‘ਟੋਟਲ ਧਮਾਲ’ ‘ਚ ਨਜ਼ਰ ਆਏ ਸਨ ।ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ ।

 

View this post on Instagram

 

A post shared by Madhuri Dixit (@madhuridixitnene)

0 Comments
0

You may also like