ਅਦਾਕਾਰਾ ਮਲਾਇਕਾ ਅਰੋੜਾ ਨੇ ਪਾਣੀ ‘ਚ ਕੀਤਾ ਯੋਗ ਆਸਨ, ਪ੍ਰਸ਼ੰਸਕਾਂ ਨੂੰ ਵੀ ਦਿੱਤਾ ਖ਼ਾਸ ਸੁਨੇਹਾ

written by Shaminder | January 05, 2021

ਅਦਾਕਾਰਾ ਮਲਾਇਕਾ ਅਰੋੜਾ ਨੇ ਨਵੇਂ ਸਾਲ ‘ਤੇ ਵਰਕ ਆਊਟ ਨੂੰ ਅਹਿਮੀਅਤ ਦਿੱਤੀ ਹੈ । ਉਨ੍ਹਾਂ ਨੇ ਪਾਣੀ ‘ਚ ਯੋਗ ਕਰਦਿਆਂ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਮਲਾਇਕਾ ਸਵਿਮਿੰਗ ਪੂਲ ‘ਚ ਯੋਗ ਕਰਦੀ ਹੋਈ ਵਿਖਾਈ ਦੇ ਰਹੀ ਹੈ । malaika ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਆਓ ਨਵੇਂ ਸਾਲ ਦੇ ਲਈ ਸਾਡੇ ਵਰਕ ਆਊਟ ਅਤੇ ਯੋਗਾ ਰੂਟੀਨ ਨੂੰ ਕਿੱਕਸਟਾਰਟ ਕਰੀਏ ਅਤੇ ਇੱਕ ਨਵੇਂ ਹਫਤੇ ‘ਚ ਪਸੀਨੇ ਨਾਲ ਭਿੱਜੇ ਹੋਏ ਅਤੇ ਇੱਕ ਅਟੁੱਟ ਪ੍ਰਤੀਬੱਧਤਾ’। ਉਨ੍ਹਾਂ ਨੇ ਅੱਗੇ ਲਿਖਿਆ ਕਿ ਇਹ ਆਸਨ ਪੈਰਾਂ ਅਤੇ ਗੋਡਿਆਂ ਨੂੰ ਮਜ਼ਬੂਤ ਬਣਾਉਂਦੀ ਹੈ । ਹੋਰ ਪੜ੍ਹੋ : ਮਲਾਇਕਾ ਅਰੋੜਾ ਨੇ ਆਪਣੇ ਦੋਸਤ ਅਰਜੁਨ ਕਪੂਰ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ
malaika ਇਹ ਤੁਹਾਡੇ ਫੋਕਸ ਅਤੇ ਇਕਾਗਰਤਾ ਨੂੰ ਵਧਾਉਂਦੇ ਹੋਏ ਤੁਹਾਡੇ ਸੰਤੁਲਨ ਦੀ ਚੁਣੌਤੀ ਨੂੰ ਬਿਹਤਰ ਬਣਾਉਂਦੀ ਹੈ’ । malaika and arjun ਦੱਸ ਦਈਏ ਕਿ ਅਦਾਕਾਰਾ ਮਲਾਇਕਾ ਅਰੋੜਾ ਖ਼ਾਨ ਕਾਫੀ ਫਿਟਨੈੱਸ ਫਰੀਕ ਹਨ ਅਤੇ ਉਹ ਆਪਣੇ ਵਰਕ ਆਊਟ ਨੂੰ ਬਹੁਤ ਹੀ ਅਹਿਮੀਅਤ ਦਿੰਦੇ ਹਨ । ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ । ਦੋਵੇਂ ਅੰਮ੍ਰਿਤਾ ਅਰੋੜਾ ਦੇ ਘਰ ‘ਚ ਸਮਾਂ ਬਿਤਾਉਂਦੇ ਨਜ਼ਰ ਆਏ ਸਨ ।

 
View this post on Instagram
 

A post shared by Malaika Arora (@malaikaaroraofficial)

0 Comments
0

You may also like