ਅਦਾਕਾਰਾ ਮਲਿਕਾ ਦੂਆ ਦੀ ਮਾਂ ਦਾ ਕੋਰੋਨਾ ਨਾਲ ਹੋਇਆ ਦਿਹਾਂਤ

written by Rupinder Kaler | June 12, 2021

ਅਦਾਕਾਰਾ ਮਲਿਕਾ ਦੁਆ ਦੀ ਮਾਂ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ। ਛੀਨਾ ਦੁਆ ਨੇ 56 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਤੁਹਾਨੂੰ ਦੱਸ ਦੇਈਏ ਕਿ ਮਲਿਕਾ ਦੂਆ ਦੇ ਪਿਤਾ ਸੀਨੀਅਰ ਪੱਤਰਕਾਰ ਵਿਨੋਦ ਦੂਆ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਛੀਨਾ ਦੂਆ ਦਾ ਅਸਲ ਨਾਮ ਪਦਮਾਵਤੀ ਦੂਆ ਸੀ। ਛੀਨਾ ਇਕ ਡਾਕਟਰ, ਗਾਇਕਾ ਅਤੇ ਵਲੋਗਰ ਵੀ ਸੀ।

Pic Courtesy: Instagram
ਹੋਰ ਪੜ੍ਹੋ : ਰਾਜ ਕੁੰਦਰਾ ਨੇ ਆਪਣੀ ਐਕਸ ਵਾਈਫ ‘ਤੇ ਲਗਾਏ ਗੰਭੀਰ ਇਲਜ਼ਾਮ
Pic Courtesy: Instagram
ਇਸ ਖ਼ਬਰ ਨੂੰ ਸੁਣਨ ਤੋਂ ਬਾਅਦ, ਲੋਕ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦੇ ਰਹੇ ਹਨ। ਛੀਨਾ ਅਤੇ ਵਿਨੋਦ ਦੂਆ ਮਈ ਵਿੱਚ ਹੀ ਕੋਰੋਨਾ ਲਾਗ ਵਿੱਚ ਸਨ, ਜਿਸ ਤੋਂ ਬਾਅਦ ਦੋਵਾਂ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
Pic Courtesy: Instagram
ਉਸ ਦਿਨ ਤੋਂ, ਵਿਨੋਦ ਦੂਆ ਲਗਾਤਾਰ ਆਪਣੀ ਅਤੇ ਛੀਨਾ ਦੀ ਸਿਹਤ ਸੰਬੰਧੀ ਅਪਡੇਟਾਂ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਰਹੇ ਸਨ। ਇਸ ਦੇ ਨਾਲ ਹੀ, ਮਲਿਕਾ ਨੇ ਵੀ ਲੋਕਾਂ ਨੂੰ ਆਪਣੇ ਮਾਪਿਆਂ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਸੀ ਸਭ ਤੋਂ ਪਹਿਲਾਂ, ਮਲਿਕਾ ਦੂਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਪਿਤਾ ਵਿਨੋਦ ਦੂਆ ਦੇ ਇਨਫੈਕਸ਼ਨ ਦੀ ਜਾਣਕਾਰੀ ਦਿੱਤੀ ਸੀ ।
 
View this post on Instagram
 

A post shared by Bina Kak (@kakbina)

0 Comments
0

You may also like