ਪਤੀ ਦੀ ਮੌਤ ਤੋਂ ਉੱਭਰ ਰਹੀ ਅਦਾਕਾਰਾ ਮੰਦਿਰਾ ਬੇਦੀ, ਤਸਵੀਰ ਕੀਤੀ ਸਾਂਝੀ

written by Shaminder | August 05, 2021

ਮੰਦਿਰਾ ਬੇਦੀ ਪਤੀ ਦੀ ਮੌਤ ਤੋਂ ਬਾਅਦ ਭਾਵੁਕ ਪੋਸਟਾਂ ਸਾਂਝੀਆਂ ਕਰ ਰਹੀ ਸੀ । ਜਿਸ ਤੋਂ ਬਾਅਦ ਉਹ ਹੁਣ ਹੌਲੀ ਹੌਲੀ ਇਸ ਦੁੱਖ ਤੋਂ ਉੱਭਰ ਰਹੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਕਿਸੇ ਨੂੰ ਵੀ ਜਿਸ ਨੂੰ ਪਾਜ਼ਟੀਵਿਟੀ ਦੀ ਲੋੜ ਹੈ । ਉਸ ਨੂੰ ਇਹ ਪਿਆਰ ਅਤੇ ਸਕਾਰਤਾਮਕਤਾ ਭੇਜਣਾ ।

Mandira,,, Image From Instagram

ਹੋਰ ਪੜ੍ਹੋ : ਅਰਬਾਜ਼ ਖ਼ਾਨ ਦੀ ਇਸ ਗੰਦੀ ਆਦਤ ਕਰਕੇ ਮਲਾਇਕਾ ਅਰੋੜਾ ਨੇ ਲਈ ਸੀ ਤਲਾਕ 

Mandira - Image From Instagram

ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਅਦਾਕਾਰਾ ਗੁਲ ਪਨਾਗ ਨੇ ਵੀ ਇਸ ‘ਤੇ ਦਿਲ ਵਾਲਾ ਇਮੋਜੀ ਪੋਸਟ ਕੀਤਾ ਹੈ, ਇਸ ਦੇ ਨਾਲ ਹੀ ਹੋਰ ਵੀ ਕਈ ਕਲਾਕਾਰਾਂ ਨੇ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ।

Mandira,- Image From Instagram

ਦੱਸ ਦਈਏ ਕਿ ਏਨੀਂ ਦਿਨੀਂ ਅਦਾਕਾਰਾ ਮੁਸ਼ਕਿਲ ਦੌਰ ਚੋਂ ਗੁਜ਼ਰ ਰਹੀ ਹੈ ਅਤੇ ਪਤੀ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ । ਪਰ ਹੁਣ ਮੁੜ ਤੋਂ ਉਸ ਦੀ ਜ਼ਿੰਦਗੀ ਦੀ ਗੱਡੀ ਪੱਟੜੀ ‘ਤੇ ਆ ਰਹੀ ਹੈ ।ਨਵੀਂ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਨਵੀਂ ਸ਼ੁਰੂਆਤ ਦੀ ਗੱਲ ਕੀਤੀ ਹੈ । ਮੰਦਿਰਾ ਨੇ ਜਿਹੜੀ ਤਸਵੀਰ ਸਾਂਝੀ ਕੀਤੀ ਹੈ ਉਸ ‘ਚ ਉਸ ਨੇ ਸਾੜ੍ਹੀ ਪਾਈ ਹੋਈ ਹੈ ਅਤੇ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ ।

 

View this post on Instagram

 

A post shared by Mandira Bedi (@mandirabedi)

0 Comments
0

You may also like