ਅਦਾਕਾਰਾ ਮੁਮਤਾਜ ਨੇ ਧਰਮਿੰਦਰ ਦੇ ਘਰ ਪਹੁੰਚ ਕੇ ਕੀਤੀ ਮੁਲਾਕਾਤ, ਪਤਨੀ ਪ੍ਰਕਾਸ਼ ਕੌਰ ਨੇ ਕੀਤਾ ਸਵਾਗਤ

written by Shaminder | September 29, 2021

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹਿ ਚੁੱਕੀ ਅਦਾਕਾਰਾ ਮੁਮਤਾਜ ਸਾਲਾਂ ਬਾਅਦ ਅਦਾਕਾਰ ਧਰਮਿੰਦਰ (Dharmendra Deol ) ਦੇ ਘਰ ਉਸ ਨੂੰ ਮਿਲਣ ਲਈ ਪਹੁੰਚੇ । ਇਸ ਮੌਕੇ ਉਨ੍ਹਾਂ ਦੀ ਪਤਨੀ ਪ੍ਰਕਾਸ਼ ਕੌਰ ਨੇ ਬੜੀ ਹੀ ਗਰਮਜੋਸ਼ੀ ਦੇ ਨਾਲ ਮੁਮਤਾਜ ਦਾ ਸਵਾਗਤ ਕੀਤਾ । ਸਾਲਾਂ ਬਾਅਦ ਧਰਮਿੰਦਰ ਨੂੰ ਮਿਲਣ ਆਈ ਮੁਮਤਾਜ ਨੂੰ ਮਿਲ ਕੇ ਧਰਮਿੰਦਰ ਬਹੁਤ ਹੀ ਖੁਸ਼ ਨਜ਼ਰ ਆਏ । ਇਸ ਮੌਕੇ ਉਨ੍ਹਾਂ ਨੇ ਮੁਮਤਾਜ ਦੇ ਨਾਲ ਆਪਣੀਆਂ ਫ਼ਿਲਮਾਂ ਦਾ ਜ਼ਿਕਰ ਕਰਦੇ ਹੋਏ ਕਈ ਪੁਰਾਣੇ ਕਿੱਸੇ ਵੀ ਸਾਂਝੇ ਕੀਤੇ ।

Dharminder deol -min Image From Instagram

ਹੋਰ ਪੜ੍ਹੋ : ਗਾਇਕ ਸੁਖਵਿੰਦਰ ਸੁੱਖੀ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਜਨਮ ਦਿਨ ਦੀ ਵਧਾਈ

ਮੁਮਤਾਜ ਦੀਆਂ ਧਰਮਿੰਦਰ ਦੇ ਨਾਲ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਧਰਮਿੰਦਰ ਮੁਮਤਾਜ ਦੇ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਇਸ ਦੇ ਨਾਲ ਹੀ ਇੱਕ ਤਸਵੀਰ ‘ਚ ਮੁਮਤਾਜ ਪ੍ਰਕਾਸ਼ ਕੌਰ ਅਤੇ ਧਰਮਿੰਦਰ ਦੇ ਨਾਲ ਨਜ਼ਰ ਆ ਰਹੀ ਹੈ ।

Mumtaj-min Image from Instagram

ਦੱਸ ਦਈਏ ਕਿ ਧਰਮਿੰਦਰ ਅਤੇ ਮੁਮਤਾਜ ਨੇ ਲੋਫਰ, ਝੀਲ ਕੇ ਉਸ ਪਾਰ ਵਰਗੀਆਂ ਫ਼ਿਲਮਾਂ ‘ਚ ਇੱਕਠਿਆਂ ਕੰਮ ਕੀਤਾ ਸੀ । 1974 ‘ਚ ਮੁਮਤਾਜ ਨੇ ਵਿਦੇਸ਼ ‘ਚ ਰਹਿਣ ਵਾਲੇ ਇੱਕ ਕਾਮਯਾਬ ਬਿਜਨੇਸਮੈਨ ਦੇ ਨਾਲ ਵਿਆਹ ਕਰਵਾ ਲਿਆ ਸੀ । ਖਬਰਾਂ ਮੁਤਾਬਕ ਮੁਮਤਾਜ ਨੂੰ ਕੈਂਸਰ ਵੀ ਹੋ ਗਿਆ ਸੀ ਅਤੇ ਪਿੱਛੇ ਜਿਹੇ ਉਸ ਦੇ ਦਿਹਾਂਤ ਦੀਆਂ ਖ਼ਬਰਾਂ ਵੀ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਅਦਾਕਾਰਾ ਨੇ ਖੁਦ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਸੀ ।

0 Comments
0

You may also like