ਅਦਾਕਾਰਾ ਨੀਰੂ ਬਾਜਵਾ ਨੇ ਭੈਣ ਰੁਬੀਨਾ ਬਾਜਵਾ ਨੂੰ ਦਿੱਤੀ ਜਨਮ ਦਿਨ ਦੀ ਵਧਾਈ

written by Shaminder | February 24, 2021

ਅੱਜ ਰੁਬੀਨਾ ਬਾਜਵਾ ਦਾ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਭੈਣ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਰੁਬੀਨਾ ਬਾਜਵਾ ਦੀਆਂ ਕਈ ਤਸਵੀਰਾਂ ਹਨ । neeru and rubina ਹੋਰ ਪੜ੍ਹੋ : ਸ਼੍ਰੀ ਦੇਵੀ ਦੀ ਬਰਸੀ ’ਤੇ ਵਾਰ ਵਾਰ ਦੇਖੀ ਜਾ ਰਹੀ ਹੈ ਇਹ ਵੀਡੀਓ !
rubina and neeru ਜਿਸ ‘ਚ ਉਨ੍ਹਾਂ ਦੇ ਨਾਲ ਨੀਰੂ ਬਾਜਵਾ ਵੀ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਕਿ ‘ਆਪ ਕੇ ਆ ਜਾਨੇ ਸੇ ਦਿਲ ਬਹਿਲਤਾ ਹੈ ਮੇਰਾ…ਇਹ ਸੱਚ ਹੈ ਮੇਰੀ ਜਾਨ, ਤੂੰ ਸਾਡੀ ਰੋਸ਼ਨੀ ਹੈ ਅਤੇ ਐਨਰਜੀ ਵੀ ।ਆਈ ਲਵ ਯੂ। ਹੈਪੀ ਬਰਥਡੇ ਮੇਰੇ ਪਿਆਰ’।ਨੀਰੂ ਬਾਜਵਾ ਵੱਲੋਂ ਇਸ ਵੀਡੀਓ ਦੇ ਸ਼ੇਅਰ ਕਰਨ ਤੋਂ ਬਾਅਦ ਰੁਬੀਨਾ ਬਾਜਵਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । rubina ਰੁਬੀਨਾ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦੀ ਬੀਤੇ ਸਾਲ ਫ਼ਿਲਮ ‘ਮੁੰਡਾ ਹੀ ਚਾਹੀਦਾ’ ਜੋ ਕਿ ਹਰੀਸ਼ ਵਰਮਾ ਦੇ ਨਾਲ ਆਈ ਸੀ । ਉਸ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

 
View this post on Instagram
 

A post shared by Neeru Bajwa (@neerubajwa)

0 Comments
0

You may also like