ਅਦਾਕਾਰਾ ਨਿਕਿਤਾ ਦੱਤਾ ਨੇ ਸੋਸ਼ਲ ਮੀਡੀਆ 'ਤੇ ਮਦਦ ਦੀ ਅਪੀਲ ਕੀਤੀ

written by Shaminder | April 28, 2021 01:48pm

ਕੋਰੋਨਾ ਦਾ ਕਹਿਰ ਦੇਸ਼ ਭਰ ‘ਚ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ
ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।ਹਰ ਕੋਈ ਇੱਕ ਦੂਜੇ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ । ਅਜਿਹੇ ‘ਚ
ਅਦਾਕਾਰਾ ਨਿਕਿਤਾ ਦੱਤਾ ਨੇ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝ ਰਹੀ ਆਪਣੀ ਦੋਸਤ ਲਈ ਮਦਦ ਦੀ ਗੁਹਾਰ ਸੋਸ਼ਲ ਮੀਡੀਆ ‘ਤੇ ਲਗਾਈ ਹੈ ।

nikita dutta Image From nikita dutta's Instagram

ਹੋਰ ਪੜ੍ਹੋ : ਹਰਜੀਤ ਹਰਮਨ ਨੇ ਗਾਇਆ ਸਤਵਿੰਦਰ ਬੁੱਗਾ ਦਾ ਗੀਤ, ਸਤਵਿੰਦਰ ਬੁੱਗਾ ਨੇ ਵੀ ਦਿੱਤਾ ਪ੍ਰਤੀਕਰਮ

Nikta dutta tweet Image From Nikita Dutta's Twitter

ਉਸ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਮੈਸੇਜ ਲਿਖਿਆ ਹੈ ਕਿ ‘ਜੁਹੂ ਕ੍ਰਿਟੀਕੇਅਰ ‘ਚ ਮੇਰੀ ਦੋਸਤ ਦੇ ਸਾਹ ਜਾ ਰਹੇ ਹਨ ।ਉਸ ਨੂੰ ਤੁਰੰਤ ਮਦਦ ਦੀ ਲੋੜ ਹੈ, ਜੇ ਕੋਈ ਇਸ ਮਾਮਲੇ ਨੂੰ ਲੀਡ ਕਰਦਾ ਹੈ ਤਾਂ ਬਹੁਤ ਮਦਦ ਹੋ ਜਾਵੇਗੀ।ਇੰਜੈਕਸ਼ਨ ਆਇਟੋਲਿਜੇਕ 100mg, ਇੰਜੈਕਸ਼ਨ ਟੋਉਲੀਜੁਮਾਬ 400mg  ਜਾਂ ਫਿਰ ਇੰਜੈਕਸ਼ਨ
ਅੇਕਟਮੇਰਾ-400mg' ।

nikita Image From Nikita Dutta's instagram

ਦੱਸ ਦਈਏ ਕਿ ਇੱਕ ਫ਼ਿਲਮ ‘ਚ ਨਿਕਿਤਾ ਦੇ ਕੋ-ਸਟਾਰ ਰਹੇ ਅਭਿਸ਼ੇਕ ਬੱਚਨ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ । ਨਿਕਿਤਾ ਹਾਲ ਹੀ ‘ਚ ਅਭਿਸ਼ੇਕ ਬੱਚਨ ਦੇ ਨਾਲ ਦਾ ਬਿੱਗ ਬੁਲ ‘ਚ ਵਿਖਾਈ
ਦੇ ਚੁੱਕੀ ਹੈ ਅਤੇ ਉਹ ਸ਼ਾਹਿਦ ਕਪੂਰ ਦੇ ਨਾਲ ਫ਼ਿਲਮ ‘ਕਬੀਰ’ ਦਾ ਹਿੱਸਾ ਵੀ ਰਹਿ ਚੁੱਕੀ ਹੈ ।

 

You may also like