ਅਦਾਕਾਰਾ ਨਿਕਿਤਾ ਦੱਤਾ ਦੀ ਰਿਪੋਰਟ ਆਈ ਕੋਰੋਨਾ ਪਾਜਟਿਵ

written by Rupinder Kaler | April 07, 2021

ਅਦਾਕਾਰਾ ਨਿਕਿਤਾ ਦੱਤਾ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਘਰ 'ਚ ਕੁਆਰੰਟਾਈਨ ਕਰ ਲਿਆ ਹੈ। ਨਿਕਿਤਾ ਦੱਤਾ ਨੇ ਫਿਲਮ 'ਕਬੀਰ ਸਿੰਘ' 'ਚ ਜਿਆ ਸ਼ਰਮਾ ਦਾ ਕਿਰਾਦਾਰ ਨਿਭਾਇਆ ਸੀ। ਇੱਕ ਵੈੱਬਸਾਈਟ ਮੁਤਾਬਿਕ ਨਿਕਿਤਾ ਦੱਤਾ ਆਪਣੀ ਆਉਣ ਵਾਲੀ ਫਿਲਮ 'ਰਾਕੇਟ ਗੈਂਗ' ਦੀ ਸ਼ੂਟਿੰਗ ਦੌਰਾਨ ਕੋਰੋਨਾ ਵਾਇਰਸ ਸੰਕ੍ਰਮਿਤ ਹੋ ਗਈ ਹੈ।

image from nikifying's instagram
ਹੋਰ ਪੜ੍ਹੋ : ਗਾਇਕ ਮੀਕਾ ਸਿੰਘ ਦੇ ਘਰ ਰਿਚਾ ਸ਼ਰਮਾ ਨੇ ਕੀਤਾ ਸ਼ਬਦ ਗਾਇਨ, ਵੀਡੀਓ ਕੀਤੀ ਸ਼ੇਅਰ
image from nikifying's instagram
ਨਿਕਿਤਾ ਦੱਤਾ ਨਾਲ ਉਨ੍ਹਾਂ ਦੀ ਮਾਂ ਵੀ ਇਸ ਮਹਾਮਾਰੀ ਦੀ ਲਪੇਟ 'ਚ ਆ ਗਈ ਹੈ। ਨਿਕਿਤਾ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ‘ਇਹ ਸਭ ਬਹੁਤ ਬਦਕਿਸਮਤੀ ਤੇ ਨਿਰਾਸ਼ਾਜਨਕ ਹੈ ਪਰ ਐਕਟਿੰਗ ਤੁਹਾਨੂੰ ਸਬਰ ਰੱਖਣਾ ਸਿਖਾਉਂਦੀ ਹੈ।
image from nikifying's instagram
ਅਸੀਂ 2019 ਤੋਂ ਫਿਲਮ ਦੀ ਸ਼ੂਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਨੂੰ ਮਹਾਮਾਰੀ ਕਾਰਨ ਸ਼ੈਡਿਊਲ ਨੂੰ ਰੋਕਣਾ ਪਿਆ। ਅਸੀਂ ਪਿਛਲੇ ਸਾਲ ਦਸੰਬਰ 'ਚ ਸ਼ੂਟਿੰਗ ਮੁੜ ਤੋਂ ਸ਼ੁਰੂ ਕੀਤੀ ਪਰ ਕੋਵਿਡ-19 ਨਾਲ ਸੰਕ੍ਰਮਿਤ ਹੋ ਗਏ। ਬਾਅਦ 'ਚ ਆਦਿਤਿਆ ਵੀ ਤੇ ਹੁਣ ਮੈਂ ਵੀ।'

0 Comments
0

You may also like