ਅਦਾਕਾਰਾ ਨੁਸਰਤ ਜਹਾਂ ਦੇ ਬੱਚੇ ਦਾ ਪਿਤਾ ਉਸ ਦਾ ਪਤੀ ਨਹੀਂ, ਬਲਕਿ ਇਹ ਸ਼ਖਸ ਨਿਕਲਿਆ ਬੱਚੇ ਦਾ ਪਿਤਾ

written by Rupinder Kaler | September 16, 2021

ਅਦਾਕਾਰਾ ਨੁਸਰਤ ਜਹਾਂ (Nusrat Jahan)  ਦੇ ਬੱਚੇ ਦੇ ਪਿਤਾ ਦੇ ਨਾਂਅ ਦਾ ਖੁਲਾਸਾ ਹੋ ਗਿਆ ਹੈ । ਬੱਚੇ ਦੇ ਪਿਤਾ ਦੇ ਨਾਂਅ ਦਾ ਖੁਲਾਸਾ ਬੱਚੇ ਦੇ ਜਨਮ ਸਰਟੀਫਿਕੇਟ ਤੋਂ ਹੋਇਆ ਹੈ । ਨੁਸਰਤ ਜਹਾਂ ਦੇ ਬੱਚੇ ਦਾ ਪਿਤਾ ਉਸ ਦਾ ਪਤੀ Nikhil Jain ਨਹੀਂ ਬਲਕਿ ਬੁਆਏ ਫਰੈਂਡ Yashdas Gupta  ਹੈ । ਨੁਸਰਤ ਨੇ ਬੰਗਾਲੀ ਅਦਾਕਾਰ ਯਸ਼ਦਾਸ ਗੁਪਤਾ ਦਾ ਨਾਂਅ ਬੱਚੇ ਦੇ ਜਨਮ ਸਰਟੀਫ਼ਿਕੇਟ ਤੇ ਪਿਤਾ ਦੇ ਤੌਰ ਤੇ ਲਿਖਵਾਇਆ ਹੈ । ਇਸ ਤੋਂ ਪਹਿਲਾਂ ਨੁਸਰਤ ਨੇ ਬੱਚੇ ਦੇ ਪਿਤਾ ਦਾ ਨਾਂਅ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ ।

Pic Courtesy: Instagram

ਹੋਰ ਪੜ੍ਹੋ :

ਰਣਜੀਤ ਬਾਵਾ ਦੀ ਨਵੀਂ ਫ਼ਿਲਮ ‘ਪ੍ਰਾਹੁਣਾ-2’ ਦੀ ਸ਼ੂਟਿੰਗ ਹੋਈ ਸ਼ੁਰੂ, ਤਸਵੀਰਾਂ ਕੀਤੀਆਂ ਸਾਂਝੀਆਂ

Pic Courtesy: Instagram

ਜਦੋਂ ਪੱਤਰਕਾਰਾਂ ਨੇ ਨੁਸਰਤ ਤੋਂ ਬੱਚੇ ਦੇ ਪਿਤਾ ਦਾ ਨਾਂਅ ਪੁੱਛਿਆ ਸੀ ਤਾਂ ਇਹ ਸਵਾਲ ਸੁਣਕੇ ਨੁਸਰਤ ਨੂੰ ਗੁੱਸਾ ਆ ਗਿਆ, ਤੇ ਉਸ ਨੇ ਕਿਹਾ ‘ਇਹ ਬਹੁਤ ਵਧੀਆ ਤਰੀਕਾ ਹੈ ਕਿਸੇ ਔਰਤ (Nusrat Jahan) ਨੂੰ ਬਦਨਾਮ ਕਰਨ ਦਾ । ਇਹ ਪੁੱਛ ਕੇ ਕਿ ਬੱਚੇ ਦੇ ਪਿਤਾ ਦਾ ਕੀ ਨਾਂਅ ਹੈ । ਬੱਚੇ ਦੇ ਪਿਤਾ ਨੂੰ ਪਤਾ ਹੈ ਕਿ ਉਹ ਉਸ ਦਾ ਪਿਤਾ ਹੈ । ਅਸੀਂ (Nusrat Jahan) ਅਪਣੇ ਪੈਰੇਂਟਹੁੱਡ ਨੂੰ ਕਾਫੀ ਇਨਜੁਆਏ ਕਰ ਰਹੇ ਹਾਂ ।

 

View this post on Instagram

 

A post shared by Nusrat (@nusratchirps)

ਮੈਂ ਤੇ ਯਸ਼ ਇੱਕਠੇ ਚੰਗਾ ਸਮਾਂ ਗੁਜ਼ਾਰ ਰਹੇ ਹਾਂ’ । ਨੁਸਰਤ (Nusrat Jahan) ਨੇ ਆਪਣੇ ਬੇਟੇ ਦਾ ਨਾਂਅ ਇਸ਼ਾਨ ਰੱਖਿਆ ਹੈ । ਬੱਚੇ ਦੇ ਨਾਂਅ ਦਾ ਖੁਲਾਸਾ ਕਰਦੇ ਹੋਏ ਉਸ (Nusrat Jahan) ਨੇ ਕਿਹਾ ਕਿ ਮਦਰਹੁੱਡ ਇੱਕ ਗਰੇਟ ਫੀਲਿੰਗ ਹੁੰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੁਸਰਤ ਆਪਣੇ ਪਤੀ ਨਿਖਿਲ ਤੋਂ ਵੱਖ ਹੋ ਚੁੱਕੀ ਹੈ । ਨੁਸਰਤ ਉਸ ਸਮੇਂ ਸੁਰਖੀਆਂ ਵਿੱਚ ਆ ਗਈ ਸੀ ਜਦੋਂ ਉਸ ਨੇ ਨਿਖਿਲ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ ।

0 Comments
0

You may also like