ਅਦਾਕਾਰਾ ਪਾਇਲ ਘੋਸ਼ ’ਤੇ ਹੋਇਆ ਤੇਜ਼ਾਬ ਨਾਲ ਹਮਲਾ, ਪਾਇਲ ਨੇ ਖੁਦ ਕੀਤਾ ਖੁਲਾਸਾ

written by Rupinder Kaler | September 21, 2021

ਅਦਾਕਾਰਾ ਪਾਇਲ ਘੋਸ਼ (payal-ghosh) ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ । ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾ ਕੇ ਖੁਲਾਸਾ ਕੀਤਾ ਹੈ ਕਿ ਉਸ ਤੇ ਤੇਜ਼ਾਬ (acid-attack) ਨਾਲ ਹਮਲਾ ਕੀਤਾ ਗਿਆ ਹੈ । ਪਾਇਲ ਘੋਸ਼ (payal-ghosh) ਕਿਹਾ ਹੈ ਕਿ ਜਦੋਂ ਉਹ ਮੁੰਬਈ ਤੋਂ ਦਵਾਈਆਂ ਖਰੀਦ ਕੇ ਘਰ ਪਰਤ ਰਹੀ ਸੀ ਤਾਂ ਕੁਝ ਨਕਾਬਪੋਸ਼ਾਂ ਨੇ ਉਸ 'ਤੇ ਤੇਜ਼ਾਬ ਨਾਲ ਹਮਲਾ ਕੀਤਾ ।

Pic Courtesy: Instagram

ਹੋਰ ਪੜ੍ਹੋ :

ਪੰਜਾਬੀ ਗਾਇਕ ਮਨਿੰਦਰ ਬੁੱਟਰ ਨੇ ਆਪਣੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

Pic Courtesy: Instagram

ਪਾਇਲ ਨੇ ਕਿਹਾ ਕਿ ਉਹ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ ਕਿਉਂਕਿ ਇਹ ਇੱਕ ਯੋਜਨਾਬੱਧ ਹਮਲਾ ਸੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸ ਨੂੰ ਕਿਸੇ 'ਤੇ ਸ਼ੱਕ ਹੈ ਤਾਂ ਪਾਇਲ ਨੇ ਕਿਹਾ, "ਸਪੱਸ਼ਟ ਹੈ ਕਿ ਉਹ ਕੋਈ ਸ਼ੁਭਚਿੰਤਕ ਨਹੀਂ ਹੈ ਪਰ ਇਹ ਸਭ ਯੋਜਨਾਬੱਧ ਹੈ।"

Pic Courtesy: Instagram

ਇਸ ਤੋਂ ਪਹਿਲਾਂ, ਇੱਕ ਵੀਡੀਓ ਵਿੱਚ, ਪਾਇਲ (payal-ghosh)  ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਆਪਣੀ ਕਾਰ ਵਿੱਚ ਜਾ ਰਹੀ ਸੀ, ਕੁਝ ਆਦਮੀਆਂ ਨੇ ਉਸ ਉੱਤੇ ਰਾਡ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੇ ਹੱਥ ਵਿੱਚ ਇੱਕ ਬੋਤਲ ਸੀ ਜਿਸ ਉੱਤੇ ਉਸਨੂੰ ਸ਼ੱਕ ਸੀ ਕਿ ਤੇਜ਼ਾਬ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਇਲ ਨੇ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ 'ਤੇ ਯੌਨ ਉਤਪੀੜਨ ਦਾ ਦੋਸ਼ ਵੀ ਲਗਾਇਆ ਸੀ ।

0 Comments
0

You may also like