ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਆਪਣੇ ਸੇਬਾਂ ਦੇ ਬਾਗਾਂ ਦੀ ਵੀਡੀਓ ਕੀਤੀ ਸਾਂਝੀ 

Written by  Rupinder Kaler   |  August 24th 2021 05:36 PM  |  Updated: August 24th 2021 05:36 PM

ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਆਪਣੇ ਸੇਬਾਂ ਦੇ ਬਾਗਾਂ ਦੀ ਵੀਡੀਓ ਕੀਤੀ ਸਾਂਝੀ 

ਪ੍ਰੀਤੀ ਜ਼ਿੰਟਾ (Preity Zinta) ਸੋਸ਼ਲ ਮੀਡੀਆ ਬਹੁਤ ਐਕਟਿਵ ਰਹਿੰਦੀ ਹੈ । ਹਾਲ ਹੀ ਵਿੱਚ ਉਸ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ।ਜਿਸ ਵਿੱਚ ਉਹ ਸੇਬਾਂ ਦੇ ਬਾਗਾਂ ਵਿੱਚ ਦਿਖਾਈ ਦੇ ਰਹੀ ਹੈ। ਇਸ ਵੀਡੀਓ ‘ਚ ਪ੍ਰੀਤੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਹੁਣ ਅਧਿਕਾਰਤ ਤੌਰ ਤੇ ਇੱਕ ਕਿਸਾਨ ਬਣ ਗਈ ਹੈ ਅਤੇ ਹਮੇਸ਼ਾ ਸ਼ਿਮਲਾ ਵਿੱਚ ਉਸ (Preity Zinta) ਦੇ ਬਾਗਾਂ ਦਾ ਦੌਰਾ ਕਰੇਗੀ। ਪ੍ਰੀਤੀ ਇਸ ਵੀਡੀਓ ਵਿੱਚ ਇਹ ਕਹਿੰਦੀ ਹੈ, 'ਹੈਲੋ ਦੋਸਤੋ, ਮੈਂ ਇੱਥੇ ਸ਼ਿਮਲਾ ਵਿੱਚ ਆਪਣੇ ਫੈਮਿਲੀ ਫਾਰਮ ਵਿੱਚ ਹਾਂ ਅਤੇ ਵੇਖੋ ਕਿ ਇੱਥੇ ਬਹੁਤ ਸਾਰੇ ਸੁੰਦਰ ਸੇਬ ਹਨ, ਕਿਉਂਕਿ ਇਨ੍ਹਾਂ ਦਿਨਾਂ ਵਿੱਚ ਸੇਬਾਂ ਦਾ ਸੀਜ਼ਨ ਚੱਲ ਰਿਹਾ ਹੈ।

Pic Courtesy: Instagram

ਹੋਰ ਪੜ੍ਹੋ :

ਸ਼ੈਰੀ ਮਾਨ ਦੇ ਨਵੇਂ ਆਉਣ ਵਾਲੇ ਗੀਤ ‘Kinaare’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਪ੍ਰਸ਼ੰਸਕ ਕਮੈਂਟ ਕਰਕੇ ਕਰ ਰਹੇ ਨੇ ਤਾਰੀਫ਼ਾਂ

Pic Courtesy: Instagram

ਮੀਂਹ ਪੈ ਰਿਹਾ ਹੈ, ਮੈਂ (Preity Zinta)ਬਹੁਤ ਖੁਸ਼ ਹਾਂ ਕਿਉਂਕਿ ਸੇਬ ਦੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਅਤੇ ਮੇਰੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।’ ਪ੍ਰੀਤੀ ਅੱਗੇ ਕਹਿੰਦੀ ਹੈ ਕਿ, 'ਹਿਮਾਚਲ ਦੇ ਸੇਬ ਦੁਨੀਆ ਦੇ ਸਭ ਤੋਂ ਵਧੀਆ ਸੇਬ ਹਨ। ਇਹ ਖੇਤੀ ਜੀਵਨ ਹੈ ਅਤੇ ਹੁਣ ਜਦੋਂ ਮੈਂ ਅਧਿਕਾਰਤ ਤੌਰ ਤੇ ਇੱਕ ਕਿਸਾਨ ਬਣ ਗਈ ਹਾਂ ।

 

View this post on Instagram

 

A post shared by Preity G Zinta (@realpz)

ਸਿਰਫ ਹੁਣ ਹੀ ਨਹੀਂ, ਮੈਂ ਹਮੇਸ਼ਾਂ ਇੱਥੇ ਆਵਾਂਗੀ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਪ੍ਰੀਤੀ ਨੇ ਆਪਣੇ ਬਚਪਨ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ ਕਿ ਕਿਵੇਂ ਉਹ ਬਚਪਨ ਵਿੱਚ ਇਸ ਫਾਰਮ ਤੋਂ ਸੇਬ ਦਾ ਜੂਸ ਪੀਂਦੀ ਸੀ ਅਤੇ ਤਾਜ਼ੇ ਸੇਬ ਖਾਂਦੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network