Advertisment

ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਘਰ ਦੀ ਖੇਤੀ ਦਾ ਸਾਂਝਾ ਕੀਤਾ ਵੀਡੀਓ, ਕਿਹਾ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ

author-image
By Shaminder
New Update
ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਘਰ ਦੀ ਖੇਤੀ ਦਾ ਸਾਂਝਾ ਕੀਤਾ ਵੀਡੀਓ, ਕਿਹਾ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ
Advertisment
ਅਦਾਕਾਰਾ ਪ੍ਰੀਤੀ ਜ਼ਿੰਟਾ  (Preity Zinta) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਪਿਛਲੇ ਦਿਨੀਂ ਉਸ ਦੇ ਘਰ ਦੋ ਜੁੜਵਾ ਬੱਚਿਆਂ ਨੇ ਜਨਮ ਲਿਆ ਹੈ । ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਸੀ । ਜਿਸ ਤੋਂ ਬਾਅਦ ਉਸ ਨੇ ਆਪਣੇ ਜੁੜਵਾ ਬੱਚਿਆਂ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ । ਹਾਲਾਂਕਿ ਇਸ ਤਸਵੀਰ ‘ਚ ਉਸ ਨੇ ਆਪਣੇ ਬੱਚਿਆਂ ਦਾ ਚਿਹਰਾ ਨਹੀਂ ਸੀ ਵਿਖਾਇਆ ।ਇਸ ਤੋਂ ਬਾਅਦ ਪ੍ਰੀਤੀ ਜ਼ਿੰਟਾ ਨੇ ਇੱਕ ਵੀਡੀਓ
Advertisment
(Video) ਹੋਰ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਪ੍ਰੀਤੀ ਜ਼ਿੰਟਾ ਆਪਣੇ ਕਿਚਨ ਗਾਰਡਨ ‘ਚ ਉਗਾਏ ਕੇਲਿਆਂ ਨੂੰ ਵਿਖਾ ਰਹੀ ਹੈ । Preity Zinta With Family image From instagram ਹੋਰ ਪੜ੍ਹੋ : ਕਾਮੇਡੀਅਨ ਭਾਰਤੀ ਸਿੰਘ ਔਲਾਦ ਦੇ ਰੂਪ ‘ਚ ਬੇਟਾ ਚਾਹੁੰਦੀ ਜਾਂ ਬੇਟੀ ਤਾਂ ਇਹ ਸੀ ਭਾਰਤੀ ਸਿੰਘ ਦਾ ਜਵਾਬ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰੀਤੀ ਜ਼ਿੰਟਾ ਆਪਣੇ ਘਰ ‘ਚ ਲੱਗੇ ਕੇਲਿਆਂ ਨੂੰ ਵੇਖ ਕੇ ਕਿੰਨੀ ਜ਼ਿਆਦਾ ਖੁ ਸ਼ਹੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਘਰ ‘ਚ ਬੱਚਿਆਂ ਦੇ ਨਾਲ ਹੀ ਰਹਿ ਰਹੇ ਹਾਂ ਅਤੇ ਸਾਰੀਆਂ ਯੋਜਨਾਵਾਂ ਅਤੇ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ ।
Advertisment
Preity Zinta image From instagram ਪਰ 2019 ‘ਚ ਪੌਦਿਆਂ ਅਤੇ ਰੁੱਖਾਂ ਨੂੰ ਬੀਜਣ ਅਤੇ ਇਨ੍ਹਾਂ ਨੂੰ ਵੱਧਦੇ ਫੁੱਲਦੇ ਵੇਖਣ ਤੋਂ ਜ਼ਿਆਦਾ ਖੁਸ਼ੀ ਹੋਰ ਕਿਸੇ ਵੀ ਚੀਜ਼ ਨੇ ਕਦੇ ਨਹੀਂ ਦਿੱਤੀ । ਮੈਂ ਬਹੁਤ ਖੁਸ਼ ਹਾਂ ਅਤੇ ਇਹ ਖੁਸ਼ੀ ਤੁਹਾਡੇ ਸਭ ਦੇ ਨਾਲ ਸਾਂਝੀ ਕਰ ਰਹੀ ਹਾਂ।ਪ੍ਰੀਤੀ ਜ਼ਿੰਟਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ ।
 
View this post on Instagram
 

A post shared by Preity G Zinta (@realpz)

ਪ੍ਰੀਤੀ ਜ਼ਿੰਟਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੇ । ਜਿਸ ‘ਚ ਕੱਲ੍ਹ ਹੋ ਨਾ ਹੋ, ਵੀਰ ਜ਼ਾਰਾ, ਕੋਈ ਮਿਲ ਗਿਆ, ਕਭੀ ਅਲਵਿਦਾ ਨਾ ਕਹਿਣਾ, ਦਿਲ ਸੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਸ ਤੋਂ ਇਲਾਵਾ ਬੌਬੀ ਦਿਓਲ ਦੇ ਨਾਲ ਆਈ ਸ਼ੋਲਜਰ, ਸੰਘਰਸ਼, ਦਿਲ ਚਾਹਤਾ ਹੈ । ਇਹ ਕੁਝ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਸਰਾਹਿਆ ਗਿਆ ਸੀ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment