ਅਦਾਕਾਰਾ ਰਾਧਿਕਾ ਆਪਟੇ ਨੇ ਉਖਾੜ ਦਿੱਤੀਆਂ ਆਪਣੇ ਘਰ ਦੀਆਂ ਸਾਰੀਆਂ ਟਾਈਲਾਂ, ਵੀਡੀਓ ਵਾਇਰਲ

Written by  Shaminder   |  November 26th 2020 02:48 PM  |  Updated: November 26th 2020 02:48 PM

ਅਦਾਕਾਰਾ ਰਾਧਿਕਾ ਆਪਟੇ ਨੇ ਉਖਾੜ ਦਿੱਤੀਆਂ ਆਪਣੇ ਘਰ ਦੀਆਂ ਸਾਰੀਆਂ ਟਾਈਲਾਂ, ਵੀਡੀਓ ਵਾਇਰਲ

ਅਦਾਕਾਰਾ ਰਾਧਿਕਾ ਆਪਟੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਘਰ ਦੀਆਂ ਟਾਈਲਾਂ ਉਖਾੜਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਧਿਕਾ ਅਰਾਮ ਦੇ ਨਾਲ ਜ਼ਮੀਨ ‘ਤੇ ਬੈਠ ਕੇ ਟਾਈਲਾਂ ਨੂੰ ਉਖਾੜ ਰਹੀ ਹੈ ।

Radhika-Apte

ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਰਾਧਿਕਾ ਆਪਟੇ ਨੇ ਸ਼ਾਹਿਦ ਕਪੂਰ ਦੀ ਫ਼ਿਲਮ ‘ਵਾਹ! ਲਾਈਫ ਹੋ ਤੋਂ ਐਸੀ!’ ਦੇ ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ ਸੀ ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਰਾਧਿਕਾ ਮਦਾਨ ਨੇ ਪੰਜਾਬੀ ਗੀਤ ‘ਤੇ ਕੀਤਾ ਜੰਮਕੇ ਡਾਂਸ, ਵੀਡੀਓ ਹੋਇਆ ਵਾਇਰਲ

radhika-apte

ਇਸ ਤੋਂ ਬਾਅਦ ਰਾਧਿਕਾ ਆਪਟੇ ਨੇ ਹਿੰਦੀ ਤੋਂ ਇਲਾਵਾ ਤਮਿਲ, ਤੇਲਗੂ, ਮਲਿਆਲਮ, ਬੰਗਾਲੀ ਅਤੇ ਮਰਾਠੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।

radhika

ਬਾਲੀਵੁੱਡ ‘ਚ ਉਨ੍ਹਾਂ ਦੀ ‘ਪੈਡਮੈਨ’ ਅਤੇ ‘ਮਾਂਝੀ’ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਰਾਧਿਕਾ ਆਪਟੇ ਦਾ ਜਾਦੂ ਨੈਟਫਲਿਕਸ ‘ਤੇ ਵੀ ਛਾਇਆ ਹੋਇਆ ਹੈ ।

 

View this post on Instagram

 

A post shared by Radhika (@radhikaofficial)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network