ਅਦਾਕਾਰਾ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਨੇ ਪ੍ਰੀਖਿਆ ‘ਚ ਏ ਗ੍ਰੇਡ ਕੀਤਾ ਹਾਸਲ, ਕਿਹਾ ਮੇਰੀ ਏ-ਸਟਾਰ ਬੇਬੀ ਗਰਲ

written by Shaminder | August 14, 2021

ਅਦਾਕਾਰਾ ਰਵੀਨਾ ਟੰਡਨ (Raveena Tandon) ਨੇ ਆਪਣੀ ਬੇਟੀ ਰਾਸ਼ਾ ਦਾ ਰਿਪੋਰਟ ਕਾਰਡ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ । ਅਦਾਕਾਰਾ ਦੀ ਧੀ ਨੇ ਹਰ ਸਬਜੈਕਟ ਚੋ ਏ-ਗ੍ਰੇਡ ਹਾਸਲ ਕੀਤਾ ਹੈ । ਅਦਾਕਾਰਾ ਵੀ ਆਪਣੀ ਬੇਟੀ ਦੇ ਵਧੀਆ ਅੰਕ ਆਉਣ ਤੋਂ ਬਾਅਦ ਮਾਣ ਮਹਿਸੂਸ ਕਰ ਰਹੀ ਹੈ । ਇਸ ਦੇ ਨਾਲ ਹੀ ਉਸ ਨੇ ਰਾਸ਼ਾ (Rasha Thandani)  ਦਾ ਡਾਂਸ ਕਰਦਿਆਂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਰਵੀਨਾ (Raveena Tandon)ਨੇ ਇਸ ਦੇ ਨਾਲ ਲਿਖਿਆ ‘ਮੇਰੀ ਏ ਸਟਾਰ ਬੇਬੀ ਗਰਲ’ ।

Raveena,-min Image From Instagram

ਹੋਰ ਪੜ੍ਹੋ : ਸਤਵਿੰਦਰ ਬਿੱਟੀ ਨੇ ਕੁੜੀਆਂ ਨਾਲ ਮਨਾਈ ਤੀਜ, ਤਸਵੀਰਾਂ ਕੀਤੀਆਂ ਸਾਂਝੀਆਂ 

ਇਸ ਰਿਪੋਰਟ ਕਾਰਡ ‘ਚ ਰਾਸ਼ਾ ਨੇ ਵਰਲਡ ਲਿਟਰੇਚਰ, ਫਿਜ਼ੀਕਲ ਐਜੂਕੇਸ਼ਨ, ਗਲੋਬਲ ਪਾਰਸਪੈਕਟਿਵ, ਜੀਓਗ੍ਰਾਫੀ,ਇਤਿਹਾਸ ਅਤੇ ਅੰਗਰੇਜ਼ੀ ਲੈਂਗਵੇਜ਼ ‘ਚ ਏ ਗ੍ਰੇਡ ਹਾਸਿਲ ਕੀਤਾ ਹੈ । ਰਵੀਨਾ ਟੰਡਨ ਵੱਲੋਂ ਸ਼ੇਅਰ ਕੀਤੇ ਗਏ ਇਸ ਰਿਪੋਰਟ ਕਾਰਡ ਤੋਂ ਬਾਅਦ ਹਰ ਕੋਈ ਇਸ ‘ਤੇ ਕਮੈਂਟ ਕਰ ਰਿਹਾ ਹੈ ।

Raveena Tandon,,-min Image From Instagram

ਦੱਸ ਦਈਏ ਕਿ ਅਦਾਕਾਰਾ ਨੇ ਫ਼ਿਲਮ ਪ੍ਰੋਡਿਊਸਰ ਅਨਿਲ ਥਡਾਨੀ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਦੋਵਾਂ ਨੇ 2004  ‘ਚ ਵਿਆਹ ਕਰਵਾਇਆ ਸੀ । ਦੋਵਾਂ ਦੇ ਦੋ ਬੱਚੇ ਹਨ ਬੇਟੀ ਰਾਸ਼ਾ ਅਤੇ ਬੇਟੇ ਦਾ ਨਾਮ ਰਣਬੀਰ ਹੈ ।ਇਸ ਤੋਂ ਇਲਾਵਾ ਰਵੀਨਾ ਨੇ 1995  ‘ਚ ਦੋ ਬੱਚੀਆਂ ਨੂੰ ਗੋਦ ਲਿਆ ਸੀ ਜਦੋਂ ਉਹ ਸਿਰਫ 21 ਸਾਲ ਦੀ ਸੀ । ਰਵੀਨਾ ਟੰਡਨ ਜਲਦ ਹੀ ਗੋਵਿੰਦਾ ਦੇ ਨਾਲ ਦਿਖਾਈ ਦੇਵੇਗੀ । ਉਹ ਜਲਦ ਹੀ ਡਿਜੀਟਲ ਪਲੈਟਫਾਰਮ ‘ਤੇ ਡੈਬਿਊ ਕਰਨ ਜਾ ਰਹੀ ਹੈ ।

0 Comments
0

You may also like