ਅਦਾਕਾਰਾ ਰਿਚਾ ਚੱਢਾ ਨੂੰ ਜਾਨੋਂ ਮਾਰਨ ਦੀਆਂ ਦਿੱਤੀਆਂ ਜਾ ਰਹੀਆਂ ਹਨ ਧਮਕੀਆਂ

written by Rupinder Kaler | January 18, 2021

ਰਿਚਾ ਚੱਢਾ ਆਪਣੀ ਫਿਲਮ 'ਮੈਡਮ ਚੀਫ ਮਿਨੀਸਟਰ' ਕਰਕੇ ਕਾਫੀ ਚਰਚਾ ਵਿੱਚ ਹੈ । ਇਸ ਫ਼ਿਲਮ ਕਰਕੇ ਰਿਚਾ ਨੂੰ ਕੁਝ ਲੋਕ ਧਮਕੀਆਂ ਵੀ ਦੇ ਰਹੇ ਹਨ । ਨਵਾਬ ਸਤਪਾਲ ਤੰਵਰ ਨਾਂਅ ਦਾ ਇੱਕ ਬੰਦਾ ਰਿਚਾ ਚੱਢਾ ਤੇ ਉਨ੍ਹਾਂ ਦੀ ਫਿਲਮ 'ਮੈਡਮ ਚੀਫ ਮਿਨੀਸਟਰ' ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਲਗਾਤਾਰ ਵੀਡੀਓ ਤੇ ਸਟੇਟਮੈਂਟਸ ਸ਼ੇਅਰ ਕਰ ਰਿਹਾ ਹੈ । ਹੋਰ ਪੜ੍ਹੋ : ਕੌਰ ਬੀ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਇਹ ਸੁਨੇਹਾ ਸੁਨੰਦਾ ਸ਼ਰਮਾ ਨੇ ਸ਼ੇਅਰ ਕੀਤੀ ਆਪਣੀ ਨਵੀਂ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼, ਦੇਖੋ ਵੀਡੀਓ ਇਹ ਬੰਦਾ ਸ਼ੋਸਲ ਮੀਡੀਆ ਤੇ ਲਗਾਤਾਰ ਬਿਆਨ ਜਾਰੀ ਕਰ ਰਿਹਾ ਹੈ ਕਿ ਉਹ ਰਿਚਾ ਦੀ ਜ਼ੁਬਾਨ ਵੱਢਣਾ ਚਾਹੁੰਦਾ ਹੈ ਤੇ ਜੋ ਵੀ ਵਿਅਕਤੀ ਰਿਚਾ ਦੀ ਜ਼ੁਬਾਨ ਵੱਢ ਕੇ ਲਿਆਏਗਾ, ਉਹ ਉਸ ਨੂੰ ਇਨਾਮ ਦੇਵੇਗਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦੋਂ ਤੋਂ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ ਓਦੋਂ ਤੋਂ ਕੁਝ ਲੋਕ ਰਿਚਾ ਤੇ ਇਸ ਫ਼ਿਲਮ ਦਾ ਵਿਰੋਧ ਕਰ ਰਹੇ ਹਨ । ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਯੂਪੀ ਦੀ ਸੀਐਮ ਰਹਿ ਚੁੱਕੀ ਮਾਇਆਵਤੀ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ। ਜਦੋਂ ਕਿ ਇਸ ਫਿਲਮ ਦੇ ਟਰੇਲਰ ਤੇ ਅਨਾਊਸਮੈਂਟ ਤੋਂ ਪਹਿਲਾਂ ਹੀ ਸਾਫ ਕਰ ਦਿੱਤਾ ਗਿਆ ਸੀ ਕਿ ਇਸ ਫਿਲਮ ਦੀ ਕਹਾਣੀ ਕਾਲਪਨਿਕ ਹੈ।

0 Comments
0

You may also like