ਅਦਾਕਾਰਾ ਰੀਆ ਚੱਕਰਵਰਤੀ ਨੇ ਆਪਣੇ ਪ੍ਰਸ਼ੰਸਕਾਂ ਤੋਂ ਮੰਗੀ ਆਰਥਿਕ ਮਦਦ

written by Rupinder Kaler | July 01, 2021

ਅਦਾਕਾਰਾ ਰੀਆ ਚੱਕਰਵਰਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਤੋਂ ਮਦਦ ਮੰਗੀ ਹੈ। ਦਰਅਸਲ ਉਸ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਰੀਆ ਚੱਕਰਵਰਤੀ ਪ੍ਰਸ਼ੰਸਕਾਂ ਨੂੰ ਜਨੀਸ਼ ਨਾਂਅ ਦੀ ਕੁੜੀ ਦੇ ਇਲਾਜ ਲਈ ਵਿੱਤੀ ਸਹਾਇਤਾ ਦੀ ਅਪੀਲ ਕਰ ਰਹੀ ਹੈ।

ਹੋਰ ਪੜ੍ਹੋ :

ਕੋਰੋਨਾ ਵੈਕਸੀਨ ਲਗਵਾਉਂਦੇ ਹੋਏ ਇਹਨਾਂ ਫ਼ਿਲਮੀ ਸਿਤਾਰਿਆਂ ਦੀਆਂ ਨਿਕਲੀਆਂ ਚੀਕਾਂ, ਤਸਵੀਰਾਂ ਦੇਖਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ

rhea-chakraborty

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਉਸਨੇ ਇਕ ਪੋਸਟ ਵੀ ਲਿਖਿਆ ‘ਕਿਰਪਾ ਕਰਕੇ ਜਨੀਸ਼ ਦੀ ਮਦਦ ਕਰੋ, ਇਕ ਸਾਲ ਦੇ ਜਨੀਸ਼ ਨੂੰ ਐਸਐਮਏ ਟਾਈਪ -1 ਹੈ, ਇਹ ਇਕ ਬਹੁਤ ਹੀ ਦੁਰਲੱਭ ਜੈਨੇਟਿਕ ਬਿਮਾਰੀ ਹੈ , ਜੋ ਆਮ ਤੌਰ ‘ਤੇ 2 ਸਾਲ ਦੀ ਉਮਰ ਤੋਂ ਪਹਿਲਾਂ ਬੱਚਿਆਂ ਨੂੰ ਮਾਰ ਦਿੰਦੀ ਹੈ, ਜਿਸਨੂੰ ਸਿਰਫ਼ ਜੋਲਗੇਨਸਮਾ ਨਾਲ ਠੀਕ ਕੀਤਾ ਜਾ ਸਕਦਾ ਹੈ।

Rhea Chakraborty Files Complaint Against Sushant Singh Rajput’s Sister

ਇਸਦੀ ਕੀਮਤ 16 ਕਰੋੜ ਰੁਪਏ ਹੈ। ਉਸਦੇ ਮਾਪਿਆਂ ਨੇ ਇਕ ਫੰਡਰੇਜ਼ਰ ਸ਼ੁਰੂ ਕੀਤਾ ਹੈ। ਕਿਰਪਾ ਕਰਕੇ ਉਸ ਦੀ ਜਾਨ ਬਚਾਉਣ ਲਈ ਵੱਧ ਤੋਂ ਵੱਧ ਮਦਦ ਕਰੋ।' ਰੀਆ ਚੱਕਰਵਰਤੀ ਦੀ ਇਹ ਪੋਸਟ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

View this post on Instagram

 

A post shared by Rhea Chakraborty (@rhea_chakraborty)

0 Comments
0

You may also like