ਅਦਾਕਾਰਾ ਸਾਇਰਾ ਬਾਨੋ ਦੀ ਸਿਹਤ ਵਿੱਚ ਹੋਇਆ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ

Reported by: PTC Punjabi Desk | Edited by: Rupinder Kaler  |  September 06th 2021 05:41 PM |  Updated: September 06th 2021 05:41 PM

ਅਦਾਕਾਰਾ ਸਾਇਰਾ ਬਾਨੋ ਦੀ ਸਿਹਤ ਵਿੱਚ ਹੋਇਆ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ

ਦਿਲੀਪ ਕੁਮਾਰ (dilip-kumar) ਦੀ ਪਤਨੀ ਤੇ ਅਦਾਕਾਰਾ ਸਾਇਰਾ ਬਾਨੋ (saira banu) ਨੂੰ ਮੁੰਬਈ ਦੇ ਹਿੰਦੁਜਾ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹਨਾਂ ਨੂੰ 28 ਅਗਸਤ ਨੂੰ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਇਸ ਸਭ ਦੇ ਚੱਲਦੇ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੁੰਦੇ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ।

dilip kumar and saira banu

ਹੋਰ ਪੜ੍ਹੋ :

ਅਦਾਕਾਰ ਹਰੀਸ਼ ਵਰਮਾ ਦੀ ਨਵੀਂ ਫ਼ਿਲਮ ‘ਰੱਬ ਦੀ ਮੇਹਰ’ ਦਾ ਹੋਇਆ ਐਲਾਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਇਰਾ ਬਾਨੋ (saira banu) ਦੇ ਪਤੀ ਦਿਲੀਪ ਕੁਮਾਰ (dilip-kumar) ਦਾ ਹਾਲ ਹੀ ਵਿੱਚ ਦਿਹਾਂਤ ਹੋਇਆ ਹੈ। ਸਾਇਰਾ ਬਾਨੋ ਦੇ ਇੱਕ ਫੈਮਿਲੀ ਫਰੈਂਡ ਨੇ ਜਾਣਕਾਰੀ ਦਿੱਤੀ ਕਿ ‘ਸਾਇਰਾ ਜੀ, (saira banu)ਉਹ ਅਰਾਮ ਨਾਲ ਰਹਿਣਾ ਚਾਹੁੰਦੀ ਹੈ, ਪ੍ਰਾਰਥਨਾ ਕਰਦੀ ਹੈ।

inside image of saira banu

ਸਾਇਰਾ ਬਨੋ ਦੇ ਪਤੀ ਦਿਲੀਪ ਕੁਮਾਰ (dilip-kumar) ਦਾ 7 ਜੁਲਾਈ ਨੂੰ ਦਿਹਾਂਤ ਹੋਇਆ । ਸਾਇਰਾ ਬਾਨੋ (saira banu) ਅਤੇ ਦਿਲੀਪ ਕੁਮਾਰ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ । ਉਹਨਾਂ ਦੀਆਂ ਇਹਨਾਂ ਫਿਲਮਾਂ ਕਰਕੇ ਉਹਨਾਂ ਦੇ ਚਾਹੁਣ ਵਾਲਿਆਂ ਦੀ ਵੱਡੀ ਗਿਣਤੀ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network