ਅਦਾਕਾਰਾ ਸੰਭਾਵਨਾ ਸੇਠ ਨੂੰ ਇੱਕ ਹੋਰ ਮੁਸੀਬਤ ਨੇ ਘੇਰਿਆ, ਪਿਤਾ ਦੀ ਮੌਤ ਤੋਂ ਬਾਅਦ ਮਾਂ ਦੀ ਤਬੀਅਤ ਵਿਗੜੀ

written by Rupinder Kaler | August 07, 2021

ਅਦਾਕਾਰਾ ਸੰਭਾਵਨਾ ਸੇਠ ਨੂੰ ਲਗਾਤਾਰ ਇੱਕ ਤੋਂ ਬਾਅਦ ਇੱਕ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੁਝ ਮਹੀਨੇ ਪਹਿਲਾਂ ਸੰਭਾਨਾ ਦੇ ਪਿਤਾ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ ਸੀ । ਹੁਣ ਉਸ ਦੀ ਮਾਂ ਬਿਮਾਰ ਦੱਸੀ ਜਾ ਰਹੀ ਹੈ । ਇਸ ਸਭ ਨੂੰ ਲੈ ਕੇ ਉਹ ਬਹੁਤ ਚਿੰਤਤ ਹੈ। ਅਦਾਕਾਰਾ ਦਿਨ ਰਾਤ ਮਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਹਾਲ ਹੀ ਵਿੱਚ, ਅਦਾਕਾਰਾ ਨੇ ਆਪਣੀ ਮਾਂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਵੀਡੀਓ ‘ਚ ਸੰਭਾਵਨਾ ਦੀ ਮਾਂ ਮੰਜੇ’ ਤੇ ਪਈ ਦਿਖਾਈ ਦੇ ਰਹੀ ਹੈ।

Pic Courtesy: Instagram

ਹੋਰ ਪੜ੍ਹੋ :

ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਪੁਲਿਸ ਵਾਲੇ ਦੀਆਂ ਡਾਂਸ ਵੀਡੀਓ ਦੇਖ ਕੇ

Pic Courtesy: Instagram

 

ਅਦਾਕਾਰਾ ਆਪਣੀ ਮਾਂ ਨੂੰ ਗਲੇ ਲਗਾਉਂਦੀ ਅਤੇ ਚੁੰਮਦੀ ਹੋਈ ਦਿਖਾਈ ਦਿੰਦੀ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ, ਸੰਭਾਵਨਾ ਨੇ ਲਿਖਿਆ- ‘ਦੋਸਤੋ, ਮੈਂ ਤੁਹਾਡੇ ਸਾਰਿਆਂ ਨਾਲ ਇਹ ਸਾਂਝਾ ਕਰਨਾ ਚਾਹੁੰਦੀ ਸੀ ਕਿ ਮੈਂ ਇਸ ਸਮੇਂ ਜ਼ਿੰਦਗੀ ਵਿੱਚ ਬਹੁਤ ਭਾਵਨਾਤਮਕ ਉਥਲ-ਪੁਥਲ ਵਿੱਚੋਂ ਲੰਘ ਰਹੀ ਹਾਂ। ਮੈਂ ਆਪਣੇ ਪਿਤਾ ਨੂੰ ਗੁਆ ਦਿੱਤਾ ਹੈ ਅਤੇ ਮੈਂ ਆਪਣੀ ਮਾਂ ਨੂੰ ਅਜਿਹੀ ਹਾਲਤ ਵਿੱਚ ਵੇਖ ਕੇ ਮਰ ਰਹੀ ਹਾਂ।

Pic Courtesy: Instagram

 

 

ਮਜ਼ਬੂਤ ਰਹਿਣ ਦੀ ਸਖਤ ਕੋਸ਼ਿਸ਼ ਕਰ ਰਹੀ ਹਾਂ’ । ਸੰਭਾਵਨਾ ਦੇ ਪ੍ਰਸ਼ੰਸਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰਕੇ ਉਸ ਨੂੰ ਹੌਂਸਲਾ ਦੇ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 8 ਮਈ 2021 ਨੂੰ ਸੰਭਾਵਨਾ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਅਦਾਕਾਰਾ ਦੇ ਪਿਤਾ ਨੂੰ ਵੀ ਕੋਰੋਨਾ ਸੀ। ਅਦਾਕਾਰਾ ਦੇ ਪਿਤਾ ਦਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।

0 Comments
0

You may also like