ਪਾਰਕ ‘ਚ ਵਰਕ ਆਊਟ ਕਰਦਿਆਂ ਇੱਕ ਮਹਿਲਾ ਨੇ ਅਦਾਕਾਰਾ ਨਾਲ ਕੀਤੀ ਬਦਸਲੂਕੀ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  September 07th 2020 01:15 PM  |  Updated: September 07th 2020 01:15 PM

ਪਾਰਕ ‘ਚ ਵਰਕ ਆਊਟ ਕਰਦਿਆਂ ਇੱਕ ਮਹਿਲਾ ਨੇ ਅਦਾਕਾਰਾ ਨਾਲ ਕੀਤੀ ਬਦਸਲੂਕੀ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰਾ ਸੰਯੁਕਤਾ ਦੇ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ ।ਦਰਅਸਲ ਅਦਾਕਾਰਾ ਆਪਣੀ ਇੱਕ ਦੋਸਤ ਦੇ ਨਾਲ ਪਾਰਕ ‘ਚ ਵਰਕ ਆਊੇਟ ਕਰ ਰਹੀ ਸੀ । ਪਰ ਇਸੇ ਦੌਰਾਨ ਇੱਕ ਔਰਤ ਆਈ ਅਤੇ ਉਨ੍ਹਾਂ ਦੇ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ ਅਤੇ ਉਸ ਨਾਲ ਕੁੱਟਮਾਰ ਦੀ ਕੋਸ਼ਿਸ਼ ਕੀਤੀ । ਇਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਟਵਿੱਟਰ ‘ਤੇ ਸਾਂਝਾ ਕੀਤਾ ਹੈ ।

https://twitter.com/SamyukthaHegde/status/1301951856298475520

ਦਰਅਸਲ ਸੰਯੁਕਤਾ ਇੱਕ ਪਾਰਕ ‘ਚ ਸਪੋਰਟਸ ਬਰਾ ‘ਤੇ ਆਪਣੀ ਦੋਸਤ ਦੇ ਨਾਲ ਵਰਕ ਆਊਟ ਕਰ ਰਹੀ ਸੀ ਜਿਸ ਦੌਰਾਨ ਉਨ੍ਹਾਂ ਨਾਲ ਇਹ ਹਾਦਸਾ ਹੋਇਆ । ਇਸ ‘ਤੇ ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਨੇ ਰਿਐਕਟ ਕੀਤਾ ਹੈ ।

https://www.instagram.com/p/CEpM5UtjDHN/

ਸੰਯੁਕਤਾ ਨਾਲ ਪਬਲੀਕਲੀ ਜਿਸ ਤਰ੍ਹਾਂ ਇਸ ਮਹਿਲਾ ਨੇ ਵਰਤਾਉ ਕੀਤਾ ਹੈ, ਉਸ ‘ਤੇ ਰਿਚਾ ਚੱਡਾ ਨੇ ਕਿਹਾ ਕਿ ‘ਜੇ ਕਿਸੇ ਨੇ ਤੁਹਾਡੇ ਹਿਸਾਬ ਨਾਲ ਕੱਪੜੇ ਨਹੀਂ ਪਾਏ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਨੂੰ ਥੱਪੜ ਮਾਰ ਦਿਓ ਹਾਂ ਉਸ ਤੇ ਹੱਥ ਚੁੱਕੋ ।ਦੁਨੀਆ ਨੂੰ ਹੋਰ ਜ਼ਿਆਦਾ ਨੈਤਿਕ ਪੁਲਿਸਿੰਗ ਦੀ ਲੋੜ ਨਹੀਂ ਹੈ ਖਾਸ ਕਰਕੇ ਤਾਂ ਖੁਦ ਨੂੰ ਪਵਿੱਤਰ ਮੰਨਣ ਵਾਲੀਆਂ ਅੰਟੀਆਂ ਤੋਂ, ਸੁਧਰ ਜਾਓ, ਆਦਰ ਦੋਨਾਂ ਪਾਸਿਆਂ ਤੋਂ ਹੀ ਦਿੱਤਾ ਜਾਂਦਾ ਹੈ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network